ਤਰਨਤਾਰਨ:ਸਿਹਤ ਵਿਭਾਗ ਦੀ ਟੀਮ ਵੱਲੋਂ ਅਚਨਚੇਤ ਸ਼ਹਿਰ (City) ਵਿਚ ਨਾਮੀ ਹਲਵਾਈਆਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਦੀ ਸੈਪਲਿੰਗ ਕੀਤੀ ਗਈ।
ਸਿਹਤ ਨਾਲ ਜਰਾ ਵੀ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ: ਰਾਜਿੰਦਰਪਾਲ
ਤਰਨਤਾਰਨ ਵਿਚ ਸਿਹਤ ਵਿਭਾਗ ਦੀ ਟੀਮ ਨੇ ਅਚਨਚੇਤ ਸ਼ਹਿਰ (City) ਵਿਚ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਸੈਂਪਲ ਲਏ ਗਏ ਹਨ। ਸਿਹਤ ਵਿਭਾਗ (Department of Health) ਦੇ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਕੀਤਾ ਜਾਵੇਗਾ।
ਸਿਹਤ ਨਾਲ ਜਰਾ ਵੀ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ: ਰਾਜਿੰਦਰਪਾਲ
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਾਰੀਗਰਾ ਨੇ ਵੈਕਸੀਨੇਸ਼ਨ ਨਹੀਂ ਲਵਾਈ।ਉਨ੍ਹਾਂ ਨੂੰ ਵੈਕਸੀਨ (vaccine) ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਜਿਨ੍ਹਾਂ ਨੇ ਮਾਸਕ ਜਾਂ ਗਲਬਜ਼ ਨਹੀਂ ਪਾਈ ਸੀ।ਉਨ੍ਹਾਂ ਨੂੰ ਤਾੜਨਾ ਕੀਤੀ ਕਿ ਉਹ ਭਵਿੱਖ ਵਿੱਚ ਵੀ ਆਪਣੀ ਮਾਸਕ ਅਤੇ ਦਸਤਾਨੇ ਪਹਿਨ ਕੇ ਰੱਖਣ ਤਾਂ ਜੋ ਕੋਰੋਨਾ ਨਾ ਫੈਲ ਸਕੇ।ਉਨ੍ਹਾਂ ਦੱਸਿਆ ਕਿ ਜੇਕਰ ਭਵਿੱਖ ਵਿੱਚ ਉਨ੍ਹਾਂ ਵੱਲੋਂ ਕਿਸੇ ਵੀ ਕੰਮ ਵਿੱਚ ਲਾਪ੍ਰਵਾਹੀ ਵਰਤੀ ਗਈ ਤਾਂ ਉਨ੍ਹਾਂ ਦੇ ਚਲਾਨ ਵੀ ਕੱਟੇ ਜਾਣਗੇ।
ਇਹ ਵੀ ਪੜੋਂ:ਜਦੋਂ ਸ਼ਵੇਤ ਮਲਿਕ ਕੰਧ ਟੱਪ ਕੇ ਭੱਜਣ ਲਈ ਹੋਏ ਮਜ਼ਬੂਰ! ਵੀਡੀਓ ਵਾਇਰਲ