ਤਰਨਤਾਰਨ: ਚੇਲਾ ਕਾਲੋਨੀ ਦੇ ਇੱਕ ਘਰ ਵਿੱਚ ਸ਼ਰਾਬ ਦਾ ਠੇਕਾ 'ਤੇ ਚਿਰਾਗ ਜਗਦੇ ਹੋਣ ਦੇ ਬਾਵਜੂਦ ਵੀ ਗ੍ਰੰਥੀ ਸਿੰਘ ਅਤੇ ਸੇਵਾਦਾਰ ਵੱਲੋਂ ਪਾਠ ਆਰੰਭ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
Granthi Singh recited Sukhmani Sahib at the house of the liquor vendor i ਸਬ ਡਵੀਜ਼ਨ ਭਿੱਖੀਵਿੰਡ ਅਧੀਨ ਪੈਂਦੇ ਚੇਲਾ ਕਾਲੋਨੀ ਦੇ ਇੱਕ ਘਰ ਵਿੱਚ ਹੋਈ ਮਰਗ ਨੂੰ ਲੈ ਕੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਚੇਲਾ ਕਲੋਨੀ ਦੇ ਸੇਵਾਦਾਰ 'ਤੇ ਗ੍ਰੰਥੀ ਸਿੰਘ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸਨ । ਜਦਕਿ ਉਪਰੋਕਤ ਘਰ ਅੰਦਰ ਬਣੀ ਦੁਕਾਨ ਵਿੱਚ ਸ਼ਰਾਬ ਦਾ ਠੇਕਾ 'ਤੇ ਇੱਕ ਕਮਰੇ ਵਿੱਚ ਚਿਰਾਗ ਜਗਦੇ ਹੋਣ ਸੰਬੰਧੀ ਘਰਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਗ੍ਰੰਥੀ ਸਿੰਘ ਨੂੰ ਜਾਣੂ ਕਰਵਾਇਆ ਗਿਆ ਸੀ। ਜਿਸ ਦੇ ਬਾਵਜੂਦ ਵੀ ਗ੍ਰੰਥੀ ਸਿੰਘ 'ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਘਰ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ।
ਜਿਸ 'ਤੇ ਸਖ਼ਤ ਕਾਰਵਾਈ ਕਰਦਿਆਂ ਉਪਰੋਕਤ ਮਾਮਲੇ ਸਬੰਧੀ ਸਤਿਕਾਰ ਕਮੇਟੀ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਉਧੋਕੇ ਅਤੇ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇ ਕੇ ਗ੍ਰੰਥੀ ਸਿੰਘ 'ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਧਾਰਾ 295 (ਏ) ਤਹਿਤ ਕਾਰਵਾਈ ਦੀ ਮੰਗ ਕੀਤੀ ਹੈ । ਉਪਰੋਕਤ ਮਾਮਲੇ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇਣ ਪਹੁੰਚੇ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਉਹ ਭਿੱਖੀਵਿੰਡ ਨੂੰ ਜਾ ਰਹੇ ਸਨ ਕਿ ਚੇਲਾ ਕਾਲੋਨੀ ਦੇ ਇੱਕ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਲਈ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲੈ ਕੇ ਆ ਰਹੇ ਸਨ ।
ਜਦ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਜ਼ਦੀਕ ਆਉਣ 'ਤੇ ਫਤਿਹ ਬੁਲਾਈ ਤਾਂ ਉਨ੍ਹਾਂ ਦੇਖਿਆ ਕਿ ਜਿਸ ਘਰ ਵਿੱਚ ਪਾਠ ਅਰੰਭ ਕਰਵਾਏ ਜਾਣੇ ਹਨ, ਉਸ ਘਰ ਵਿੱਚ ਸ਼ਰਾਬ ਦਾ ਠੇਕਾ ਹੈ ਤਾਂ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਘਰ ਵਿੱਚ ਚਿਰਾਗ ਵੀ ਜਗ ਰਹੇ ਸਨ । ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਮੜ੍ਹੀਆਂ,ਮਸਾਣਾਂ, ਕਬਰਾਂ ਅਤੇ ਦੀਵਿਆਂ ਵਾਲੇ ਘਰਾਂ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ।
ਇਹ ਵੀ ਪੜ੍ਹੋ:-ਵੱਡੀ ਖ਼ਬਰ: ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਇਸ ਦਿਨ ਭਾਜਪਾ ਵਿੱਚ ਹੋਵੇਗਾ ਰਲੇਵਾਂ !