ਪੰਜਾਬ

punjab

ETV Bharat / state

ਮੁਹਾਲੀ ਧਮਾਕੇ 'ਚ ਗ੍ਰਿਫ਼ਤਾਰ ਹੋਏ ਨਿਸ਼ਾਨ ਸਿੰਘ ਦੇ ਪਰਿਵਾਰ ਦੇ ਪੁਲਿਸ 'ਤੇ ਇਲਜ਼ਾਮ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੁੱਲਾ (Kulla village in Tarn Taran district) ਨਿਵਾਸੀ ਨਿਸ਼ਾਨ ਸਿੰਘ ਮੋਹਾਲੀ ਰਾਕੇਟ ਹਮਲੇ ਵਿੱਚ ਗ੍ਰਿਫ਼ਤਾਰੀ ਕੀਤਾ ਗਿਆ ਹੈ।

ਮੁਹਾਲੀ ਧਮਾਕੇ 'ਚ ਗ੍ਰਿਫ਼ਤਾਰ ਹੋਏ ਨਿਸ਼ਾਨ ਸਿੰਘ ਦੇ ਪਰਿਵਾਰ ਦੇ ਪੁਲਿਸ 'ਤੇ ਇਲਜ਼ਾਮ
ਮੁਹਾਲੀ ਧਮਾਕੇ 'ਚ ਗ੍ਰਿਫ਼ਤਾਰ ਹੋਏ ਨਿਸ਼ਾਨ ਸਿੰਘ ਦੇ ਪਰਿਵਾਰ ਦੇ ਪੁਲਿਸ 'ਤੇ ਇਲਜ਼ਾਮ

By

Published : May 11, 2022, 2:07 PM IST

ਤਰਨਤਾਰਨ:ਮੁਹਾਲੀ ਰਾਕੇਟ ਹਮਲੇ (Mohali rocket attacks) ਵਿੱਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੁੱਲਾ (Kulla village in Tarn Taran district) ਨਿਵਾਸੀ ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ ਨੂੰ ਫ਼ਰੀਦਕੋਟ ਦੀ ਸੀ.ਆਈ.ਏ. ਸਟਾਫ (Faridkot CIA Staff) ਦੀ ਪੁਲਿਸ ਨੇ ਬੀਤੇ ਦਿਨ ਸ਼ਾਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਦੇ ਖ਼ਿਲਾਫ਼ ਫ਼ਰੀਦਕੋਟ ਪੁਲਿਸ ਵੱਲੋਂ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ (Relations with Pakistani smugglers) ਹੋਣ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਨਿਸ਼ਾਨ ਸਿੰਘ ਫ਼ਰੀਦਕੋਟ ਜੇਲ੍ਹ ਤੋਂ ਕਰੀਬ 4 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਇੱਕ ਮਹੀਨਾ ਪਹਿਲਾਂ ਘਰ ਵਾਪਸ ਪਰਤਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਭਾਵ ਅੱਜ ਫ਼ਰੀਦਕੋਟ ਦੀ ਪੁਲਿਸ ਨੇ ਨਿਸ਼ਾਨ ਸਿੰਘ ਦੇ ਅੰਮ੍ਰਿਤਸਰ ਨਿਵਾਸੀ ਸਾਲੇ ਸੋਨੂੰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਜਦ ਇਸ ਸਬੰਧੀ ਨਿਸ਼ਾਨ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਸ਼ਾਨ ਸਿੰਘ 1 ਮਹੀਨਾ ਪਹਿਲਾਂ ਹੀ ਜਿੱਥੇ ਜੇਲ੍ਹ ‘ਚੋਂ ਬਾਹਰ ਆਇਆ ਹੈ ਅਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਆਪਣੇ ਘਰ ਵਿਚ ਹੀ ਰਹਿੰਦਾ ਸੀ ਅਤੇ ਬੀਤੀ ਦਿਨੀਂ ਉਸ ਦਾ ਭਰਾ ਜ਼ੇਰੇ ਇਲਾਜ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ (A private hospital in Amritsar) ਵਿੱਚ ਦਾਖ਼ਲ ਹੈ।

ਇਹ ਵੀ ਪੜ੍ਹੋ:ਹਿਮਾਚਲ ਵਿਧਾਨ ਸਭਾ ਗੇਟ 'ਤੇ ਖਾਲਿਸਤਾਨੀ ਝੰਡੇ ਲਗਾਉਣ ਦੇ ਮਾਮਲੇ 'ਚ ਪਹਿਲੀ ਗ੍ਰਿਫ਼ਤਾਰੀ

ਜਿੱਥੋਂ ਪੁਲਿਸ ਨੇ ਉਸ ਨੂੰ ਇਹ ਕਹਿ ਕੇ ਚੁੱਕ ਲਿਆ ਕਿ ਉਸ ਦੀ ਇਨਕੁਆਰੀ ਕਰਨੀ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੀ ਇੱਕ ਬੇਟੀ ਹੈ ਜੋ ਕਿ 3 ਸਾਲ ਦੀ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਦੀਆਂ 2 ਭੈਣਾਂ ਅਤੇ ਦੋ ਭਰਾ ਹਨ ਅਤੇ ਆਪਣੇ ਮਾਤਾ-ਪਿਤਾ ਨਾਲ ਪਿੰਡ ਕੁੱਲਾ ਵਿਖੇ ਹੀ ਰਹਿੰਦਾ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਨਿਸ਼ਾਨ ਸਿੰਘ ਨਾਲ ਬਿਲਕੁਲ ਧੱਕੇਸ਼ਾਹੀ ਹੋ ਰਹੀ ਹੈ ਕਿਉਂਕਿ ਨਿਸ਼ਾਨ ਸਿੰਘ ਨੂੰ ਤਾਂ ਇਸ ਬਾਰੇ ਕੋਈ ਪਤਾ ਨਹੀਂ ਸੀ।

ਇਹ ਵੀ ਪੜ੍ਹੋ:60 ਸਾਲਾਂ ਵਿਅਕਤੀ ਨੇ 17 ਮਹੀਨੇ ਦੀ ਮਾਸੂਮ ਨਾਲ ਕੀਤਾ ਜ਼ਬਰ-ਜਨਾਹ, ਮੁਲਜ਼ਮ ਗ੍ਰਿਫਤਾਰ

ABOUT THE AUTHOR

...view details