ਪੰਜਾਬ

punjab

By

Published : Apr 4, 2019, 9:06 AM IST

Updated : Apr 4, 2019, 8:06 PM IST

ETV Bharat / state

ਪਾਕਿਸਤਾਨ ਵੱਲੋਂ ਭੇਜੇ ਡਰੋਨ 'ਤੇ ਭਾਰਤੀ ਫ਼ੌਜ ਨੇ ਕੀਤੀ ਜਵਾਬੀ ਕਾਰਵਾਈ

ਖੇਮਕਰਨ ਸੈਕਟਰ 'ਚ ਪਾਕਿ ਡਰੋਨ ਦਾਖ਼ਲ। ਡਰੋਨ ਨੂੰ ਡੇਗਣ ਲਈ ਭਾਰਤੀ ਫ਼ੌਜ ਨੇ ਕੀਤੀ ਕੋਸ਼ਿਸ਼। ਸਰਚ ਅਭਿਆਨ ਜਾਰੀ। ਬੀਐੱਸਐਫ਼ ਅਤੇ ਫ਼ੌਜ ਅਲਰਟ।ਪਿੰਡ ਵਿੱਚ ਡਰ ਦਾ ਮਾਹੌਲ।

ਪ੍ਰੀਤਕਾਤਮਕ ਫ਼ੋਟੋ।

ਤਰਨਤਾਰਨ: ਖੇਮਕਰਨ ਸੈਕਟਰ ਵਿੱਚ ਪਾਕਿਸਤਾਨ ਦਾ ਐਫ਼-16 ਫਾਈਟਰ ਡਰੋਨਭਾਰਤੀ ਇਲਾਕੇਵਿੱਚ ਦਾਖ਼ਲ ਹੋਇਆ ਸੀ। ਫ਼ੌਜ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਭਾਵੇਂ ਉਹ ਪਾਕਿਸਤਾਨ ਵਾਪਸ ਚਲੇ ਗਏ ਪਰ ਭਾਰਤੀ ਫ਼ੌਜ ਉਸ ਤੋਂ ਬਾਅਦ ਚੌਕਸੀ ਵਰਤ ਰਹੀ ਹੈ। ਧਮਾਕੇ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਤਾਰਨਤਾਰਨ ਦੇ ਖੇਮਕਰਨ ਸੈਕਟਰ ਵਿੱਚ ਡਰ ਦਾ ਮਾਹੌਲ, ਵੇਖੋ ਵੀਡੀਓ।

ਪਾਕਿਸਤਾਨ ਵੱਲੋਂ ਭਾਰਤੀ ਫ਼ੌਜ ਅਤੇ ਹੋਰ ਸੁਰੱਖਿਆ ਸਬੰਧੀ ਜਾਣਕਾਰੀ ਲੈਣ ਲਈ ਕਰੀਬ 9 ਵਜੇ ਖੇਮਕਰਨ ਦੇ ਨਜ਼ਦੀਕੀ ਪਿੰਡ ਰੱਤੋਕੇ ਵਿੱਚ ਭੇਜੇ ਗਏ ਡਰੋਨ ਨੂੰ ਡੇਗਣ ਲਈ ਭਾਰਤੀ ਫੌਜ ਵਲੋਂ ਚਾਰ ਗੋਲੇ ਉਸ ਉਤੇ ਦਾਗੇ ਗਏ। ਇਹ ਕਾਰਵਾਈ ਬੀਐੱਸਐਫ਼ ਅਤੇ ਭਾਰਤੀ ਫ਼ੌਜ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਭਾਰਤੀ ਫ਼ੌਜ ਵਲੋਂ ਦਾਗੇ ਗੋਲਿਆਂ ਦੇ ਧਮਾਕੇ ਕਾਰਨ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਹੈ।
ਰਾਤ ਦਾ ਸਮਾਂ ਹੋਣ ਕਰਕੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਭਾਰਤੀ ਫ਼ੌਜ ਵਲੋਂ ਡਰੋਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਜਾਂ ਉਹ ਸੁਰੱਖਿਅਤ ਵਾਪਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਹੈ। ਇਸ ਦੀ ਫ਼ੌਜ ਅਧਿਕਾਰੀਆਂ ਵਲੋਂ ਜਾਂਚ ਜਾਰੀ ਹੈ।
Last Updated : Apr 4, 2019, 8:06 PM IST

ABOUT THE AUTHOR

...view details