ਤਰਨਤਾਰਨ :ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਝਾਮਕਾ ਕਲਾਂ ਦੇ ਕੋਲੋਂ ਲੰਘਦੇ ਕਸੂਰ ਨਾਲੇ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਸੂਰ ਨਾਲੇ ਵਿੱਚ ਪਾਣੀ ਪੱਧਰ ਵੱਧਣ ਦੇ ਨਾਲ ਹੀ ਪਿੰਡ ਝਾਮਕਾ ਕਲਾਂ ਦੇ ਕੋਲੋਂ ਨਾਲੇ ਵਿੱਚ ਪਾੜ ਪੈ ਗਿਆ ਤੇ ਪਾਣੀ ਪਿੰਡ ਵੱਲ ਜਾ ਵੜਿਆ, ਜਿਸ ਕਾਰਨ ਜਿਥੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਉਸ ਦੇ ਨਾਲ ਹੀ ਪਿੰਡ ਵਿੱਚ ਕਈ ਘਰ ਵੀ ਪਾਣੀ ਵਿਚ ਡੁੱਬ ਗਏ। ਪਿੰਡ ਝਾਮਕਾ ਕਲਾਂ ਦੇ ਵਸਨੀਕਾਂ ਵੱਲੋਂ ਆਪਣੇ ਪੱਧਰ ਉਤੇ ਪਾਣੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕਸੂਰ ਨਾਲੇ ਵਿੱਚ ਪਿਆ ਪਾੜ ਜ਼ਿਆਦਾ ਹੋਣ ਕਰਕੇ ਪਿੰਡ ਦੇ ਵਸਨੀਕ ਅਸਮਰੱਥ ਦਿਖਾਈ ਦੇ ਰਹੇ ਸਨ ਤੇ ਆਪਣੇ ਘਰਾਂ ਨੂੰ ਡੁੱਬਦਾ ਹੋਇਆ ਵੇਖ ਰਹੇ ਸਨ।
ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖਾਨਾਪੂਰਤੀ :ਇਸ ਦੌਰਾਨ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ 7 ਜੁਲਾਈ ਨੂੰ ਵੀ ਉਨ੍ਹਾਂ ਦੇ ਪਿੰਡ ਵਿੱਚ ਪਾਣਾ ਆ ਵੜਿਆ ਸੀ। ਉਸ ਸਮੇਂ ਅਸੀਂ 10 ਤਰੀਕ ਤਕ ਨਹਿਰੀ ਮਹਿਕਮਾ, ਐਸਡੀਐਮ ਸਭ ਤਕ ਪਹੁੰਚ ਕੀਤੀ, ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। 10 ਜੁਲਾਈ ਨੂੰ ਅਸੀਂ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਐਸਡੀਐਮ ਇਥੇ ਦੌਰਾ ਕਰ ਕੇ ਗਏ ਤੇ ਪਿੰਡ ਵਾਸੀਆਂ ਨੂੰ ਸਿਰਫ ਲਾਰੇ ਹੀ ਲਾ ਕੇ ਗਏ। ਖਾਨਾਪੂਰਤੀ ਲਈ ਬੱਸ ਇਥੇ ਜੇਸੀਬੀ ਭੇਜੀ ਗਈ ਹੈ।