ਪੱਟੀ: ਲੋਕ ਸਭਾ ਚੋਣਾਂ 2019 ਲਈ ਚੋਣ ਅਖਾੜਾ ਭੱਖ ਚੁੱਕਿਆਂ ਹੈ ਅਤੇ ਹਰ ਸਿਆਸੀ ਦਲ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਸੇ ਲੜੀ 'ਚ ਕਾਂਗਰਸ ਨੇ ਪੱਟੀ ਦੀ ਦਾਣਾਮੰਡੀ ਵਿੱਖੇ ਇੱਕ ਰੈਲੀ ਦਾ ਆਯੋਜਨ ਕੀਤਾ। ਖਡੂਰ ਸਾਹਿਬ ਹਲਕੇ ਤੋਂ ਚੋਣ ਮੈਦਾਨ 'ਚ ਜਸਵੀਰ ਸਿੰਘ ਡਿੰਪਾ ਦੇ ਹੱਕ 'ਚ ਪੱਟੀ ਤੋਂ ਵਿਧਾਇਕ ਹਰਮਿੰਧਰ ਸਿੰਘ ਗਿੱਲ ਵੀ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਡਿੰਪਾ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਜਿੱਥੇ ਵੀ ਜਾ ਰਹੇ ਹਨ ਉਥੇ ਹੀ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਕਾਂਗਰਸ ਦੀ ਰੈਲੀ 'ਚ ਨਹੀਂ ਪਹੁੰਚੇ ਕੈਪਟਨ, ਲੋਕਾਂ 'ਚ ਭਾਰੀ ਰੋਸ - harminder gill
ਕਾਂਗਰਸ ਨੇ ਤਰਨ-ਤਾਰਨ ਦੇ ਪੱਟੀ ਹਲਕੇ 'ਚ ਰੈਲੀ ਕੀਤੀ, ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਪਹੁੰਚਣ 'ਤੇ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਡਿੰਪਾ ਨੇ ਕਿਹਾ ਲੋਕਾਂ ਦਾ ਮਿਲ ਰਿਹਾ ਚੰਗਾ ਹੁੰਗਾਰਾ ਅਤੇ ਹਰਮਿੰਧਰ ਗਿੱਲ ਨੇ ਅਕਾਲੀ ਦਲ ਨੂੰ ਲਿਆ ਲੰਮੇਂ ਹੱਥੀ।
ਪੱਟੀ ਵਿੱਖੇ ਕਾਂਗਰਸ ਦੀ ਰੈਲੀ
ਕਾਂਗਰਸ ਦੀ ਇਸ ਰੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣਾਂ ਸੀ ਪਰ ਉਹ ਨਹੀਂ ਪਹੁੰਚ ਸਕੇ। ਜਿਸਨੂੰ ਲੈ ਕੇ ਵੀ ਲੋਕਾਂ ਚ ਨਿਰਾਸ਼ਾ ਦਿੱਖੀ। ਅਤੇ ਅੱਧ ਵਿਚਾਲੇ ਰੈਲੀ ਛੱਡ ਕਈ ਲੋਕ ਚੱਲੇ ਗਏ।
ਨਾਲ ਹੀ ਹਲਕਾ ਵਿਧਾਇਕ ਹਰਮਿੰਧਰ ਸਿੰਘ ਗਿੱਲ ਨੇ ਅਕਾਲੀ ਦਲ 'ਤੇ ਤੰਜ ਕਸਿਆ 'ਤੇ ਕਿਹਾ ਕਿ ਪੰਥਕ ਅਖਵਾਉਣ ਵਾਲੇ ਥਾਂ-ਥਾਂ 'ਤੇ ਸ਼ਰਾਬ ਵੰਡ ਰਹੇ ਨੇ। ਜਦਕਿ ਕਾਂਗਰਸ ਨੇ ਢਾਢੀ ਜੱਥੇ ਲਾਏ ਹਨ। ਕਾਂਗਰਸ ਵਿਧਾਇਕ ਨੇ ਕਿਹਾ ਕਿ ਅਸੀ ਵੱਡੀ ਲੀਡ ਤੋਂ ਜਿੱਤਾਂਗੇ।