ਪੰਜਾਬ

punjab

ETV Bharat / state

ਤਰਨਤਾਰਨ ਧਮਾਕਾ: ਮੁਲਜ਼ਮਾਂ ਨੂੰ 14 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ

ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀਆਂ ਨੂੰ 14 ਦਿਨ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਇਸ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਤਰਨਤਾਰਨ ਬੰਬ ਕਾਂਡ

By

Published : Sep 23, 2019, 11:32 PM IST

ਤਰਨਤਾਰਨ: ਪਿੰਡ ਪਡੋਰੀ ਗੋਲਾ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀਆਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਵਿਚ ਨੇ ਕੁੱਲ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਪਹਿਲਾ ਹੀ ਜ਼ੇਲ੍ਹ ਭੇਜ ਦਿੱਤਾ ਗਿਆ ਹੈ ਜਦਕਿ ਬਾਕੀ ਦੇ 6 ਦੋਸ਼ੀਆਂ ਨੂੰ ਸੋਮਵਾਰ ਮਾਣਯੋਗ ਅਦਾਲਤ ਦੇ ਹੁਕਮਾਂ ਉੱਤੇ ਜੇਲ ਭੇਜ ਦਿੱਤਾ ਹੈ। ਥਾਣਾ ਸਦਰ ਦੀ ਪੁਲਿਸ ਨੇ ਦੋਸ਼ੀਆਂ ਦਾ 5 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਇਨ੍ਹਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ।

ਵੇਖੋ ਵੀਡੀਓ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਵਿਚ ਅਹਿਮ ਖੁਲਾਸੇ ਕੀਤੇ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਲੋਕ ਪੰਜਾਬ ਵਿਚ ਖਾਲਿਸਤਾਨ ਮੂਵਮੈਂਟ ਨੂੰ ਚਲਾ ਰਹੇ ਸਨ। ਗ੍ਰਿਫਤਾਰ ਕੀਤੇ ਗਏ ਮਾਨਦੀਪ ਸਿੰਘ ਮੱਸਾ, ਅੰਮ੍ਰਿਤਪਾਲ ਸਿੰਘ ਬਚੜੇ, ਚਨਦੀਪ ਸਿੰਘ, ਮਨਪ੍ਰੀਤ ਸਿੰਘ ਮੁਰਾਦਪੁਰਾ, ਹਰਜੀਤ ਸਿੰਘ ਪੰਡੋਰੀ ਗੋਲਾ, ਮਲਕੀਤ ਸਿੰਘ ਕੋਟਲਾ ਗੁੱਜਰ, ਅਮਰਜੀਤ ਸਿੰਘ ਫਤਿਹਗੜ੍ਹ ਚੂੜੀਆਂ ਤੋਂ ਪੁੱਛਗਿੱਛ ਚ ਕਈ ਰਹੱਸ ਤੋਂ ਪਰਦਾ ਉੱਠਿਆ ਹੈ।

ਪੁਲਿਸ ਸੂਤਰਾਂ ਅਨੁਸਾਰ ਪਿੰਡ ਦੀਨੇਵਾਲ ਦੇ ਪੰਚਾਇਤ ਮੈਂਬਰ ਮਾਨਦੀਪ ਸਿੰਘ ਉਰਫ ਮੱਸਾ ਨੂੰ ਖਾਲਿਸਤਾਨ ਮੂਵਮੈਂਟ ਨੂੰ ਹਵਾ ਦੇਣ ਲਈ ਵਿਦੇਸ਼ ਤੋਂ ਫੰਡਿਗ ਹੋ ਰਹੀ ਸੀ। ਉਸ ਨੇ 'ਕਰ ਭਲਾ ਹੋ ਭਲਾ ਨਾਮ' ਦੀ ਸੰਸਥਾ ਬਣਾਈ ਹੋਈ ਸੀ ਜਿਸ ਦੇ ਨਾਂਅ ਤੋਂ ਕੈਨੇਡਾ, ਆਸਟ੍ਰੇਲੀਆ, ਮਲੇਸ਼ੀਆ ਅਤੇ ਨਿਊਜ਼ੀਲੈਂਡ 'ਚ ਬੈਠੇ ਖਾਲਿਸਤਾਨੀ ਸਮਰਥਕ ਪੈਸਾ ਭੇਜ ਰਹੇ ਸਨ। ਫੰਡਿਗ ਦੇ ਤਰੀਕੇ ਅਤੇ ਕਿਸ ਸਮੇਂ ਕਿੰਨਾ ਪੈਸਾ ਇਸ ਸੰਸਥਾ ਦੇ ਨਾਮ 'ਤੇ ਭੇਜਿਆ ਗਿਆ, ਇਸ ਨੂੰ ਲੈ ਕੇ ਮੱਸਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details