ਤਰਨਤਾਰਨ:ਖਡੂਰ ਸਾਹਿਬ ਆਮ ਆਦਮੀ ਪਾਰਟੀ ਦੀ ਟੀਮ ਵੱਲੋ ਨਸ਼ੀਲੀਆਂ ਵਸਤੂਆਂ ਵੇਚਣ ਵਾਲਾ ਵਿਅਕਤੀ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਕਸਬਾ ਖਡੂਰ ਸਾਹਿਬ ਵਿਖੇ ਇਕ ਕਿਰਾਏ ਦੇ ਮਕਾਨ ਤੇ ਰਹਿ ਰਹੇ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ।
ਇਸ ਸਬੰਧੀ ਪੁਲਿਸ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਨੇ ਦੱਸਿਆ ਕਿ ਬੀਤੀ ਰਾਤ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਕੰਵਲਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਢਿਲਵਾਂ ਜੋ ਕੇ ਖਡੂਰ ਸਾਹਿਬ ਵਿਖੇ ਕਿਰਾਏ ਕੁਲਦੀਪ ਸਿੰਘ ਵਾਸੀ ਭਰੋਵਾਲ ਦੇ ਮਕਾਨ ਵਿਚ ਕਿਰਾਏ ਤੇ ਰਹਿੰਦਾ ਸੀ ਅਤੇ ਉਸ ਵੱਲੋ ਇਕ ਮਹੀਨੇ ਦਾ ਕਿਰਾਇਆ ਦਿੱਤਾ ਸੀ ਅਤੇ ਬਾਕੀ ਦੇਣ ਤੋਂ ਇਨਕਾਰੀ ਸੀ।