ਪੰਜਾਬ

punjab

ETV Bharat / state

NIR ਨੇ ਲਗਾਏ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ, CM ਮਾਨ ਤੋਂ ਕੀਤੀ ਮੰਗ

ਐੱਨ.ਆਰ.ਆਈ (NRIs from the UK) ਸਵਰਨ ਸਿੰਘ ਨੇ ਪਿੰਡ ਰਾਮਪੁਰ ਨਰੋਤਮਪੁਰ ਦੇ ਵਿਅਕਤੀ ਅਵਤਾਰ ਸਿੰਘ ‘ਤੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਹਨ।

By

Published : Apr 20, 2022, 1:28 PM IST

NIR ਨੇ ਲਗਾਏ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ, CM ਮਾਨ ਤੋਂ ਕੀਤੀ ਮੰਗ
NIR ਨੇ ਲਗਾਏ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ, CM ਮਾਨ ਤੋਂ ਕੀਤੀ ਮੰਗ

ਤਰਨਤਾਰਨ:ਯੂਕੇ ਤੋਂ ਆਏ ਐੱਨ.ਆਰ.ਆਈ (NRIs from the UK) ਸਵਰਨ ਸਿੰਘ ਨੇ ਪਿੰਡ ਰਾਮਪੁਰ ਨਰੋਤਮਪੁਰ ਦੇ ਵਿਅਕਤੀ ਅਵਤਾਰ ਸਿੰਘ ‘ਤੇ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਐੱਨ.ਆਰ.ਆਈ (NRI) ਨੇ ਦੱਸਿਆ ਕਿ ਉਸ ਵੱਲੋਂ ਸਾਲ 2001 ਵਿੱਚ 69 ਕਨਾਲ 10 ਮਰਲੇ ਜ਼ਮੀਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਮਪੁਰ ਨਰੋਤਮਪੁਰ (Rampur Narotampur village in Tarn Taran district) ਵਿਖੇ ਖ਼ਰੀਦੀ ਗਈ ਸੀ। ਜਿਸ ਵਿੱਚੋਂ 45 ਕਨਾਲ 18 ਮਰਲੇ ਉਸ ਵੱਲੋਂ ਸਾਲ 2019 ਵਿੱਚ ਵੇਚ ਦਿੱਤੀ ਗਈ ਅਤੇ ਉਸ ਦੀ ਬਾਕੀ ਰਹਿੰਦੀ ਜ਼ਮੀਨ ‘ਤੇ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰਾਮਪੁਰ ਨਰੋਤਮਪੁਰ ਵੱਲੋਂ ਕਬਜ਼ਾ ਕੀਤਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਕੋਰਟ ਦਾ ਸਟੇਅ ਹੋਣ ਦੇ ਬਾਵਜ਼ੂਦ ਵੀ ਉਕਤ ਵਿਅਕਤੀ ਜ਼ਮੀਨ ਵਿੱਚ ਖੇਤੀ ਕਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਸਿੰਘ ਮਾਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸ਼ਾਫ ਦਿਵਾਇਆ ਜਾਵੇ ਅਤੇ ਉਨ੍ਹਾਂ ਦੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਦਿੱਤਾ ਹੈ, ਕਿਉਂਕਿ ਪਹਿਲਾਂ ਸਰਕਾਰਾਂ ਜੋ ਐੱਨ.ਆਰ.ਆਈ. ਦੀਆਂ ਜ਼ਮੀਨਾਂ (NRI Lands) ‘ਤੇ ਖੁਦ ਕਬਜ਼ੇ ਕਰਵਾਉਦੀਆਂ ਹਨ।

NIR ਨੇ ਲਗਾਏ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ, CM ਮਾਨ ਤੋਂ ਕੀਤੀ ਮੰਗ

ਇਸ ਸਬੰਧੀ ਜਦੋਂ ਵਿਰੋਧੀ ਧਿਰ ਦੇ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕਿਸੇ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਨਹੀਂ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਜੋ ਐੱਨ.ਆਰ.ਆਈ (NRI) ਵੱਲੋਂ ਜਿਹੜੇ ਕਿਸਾਨ ਤੋਂ ਜ਼ਮੀਨ ਖਰੀਦੀ ਗਈ ਹੈ, ਉਹ ਸਿਰਫ਼ 17 ਕਨਾਲ ਜ਼ਮੀਨ ਦੇ ਹੀ ਮਾਲਕ ਸਨ ਅਤੇ ਐੱਨ.ਆਰ.ਆਈ ਨੂੰ ਉਨ੍ਹਾਂ ਨੇ ਵੱਧ ਜ਼ਮੀਨ ਦੀ ਰਜਿਸਟਰੀ ਕਰ ਦਿੱਤੀ ਸੀ। ਜਿਸ ‘ਤੇ ਹੁਣ ਅਵਤਾਰ ਸਿੰਘ ਨੇ ਆਪਣਾ ਹੱਕ ਦੱਸਿਆ ਹੈ।

ਇਸ ਸਬੰਧੀ ਜਦੋਂ ਐੱਸ.ਐੱਚ.ਓ ਵੈਰੋਵਾਲ ਪਰਮਜੀਤ ਸਿੰਘ ਵਿਰਦੀ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਦਰਖ਼ਾਸਤ ਆਈ ਹੈ ਅਤੇ ਉਨ੍ਹਾਂ ਵੱਲੋਂ ਪਹਿਲਾਂ ਵੀ ਦੋਵਾਂ ਪਾਰਟੀਆਂ ਪਾਸ਼ੋ ਜ਼ਮੀਨ ਦੇ ਕਾਗ਼ਜ਼ਾਤ ਮੰਗੇ ਗਏ ਸਨ, ਪਰ ਦੋਵੇਂ ਪਾਰਟੀਆਂ ਆਪਣਾ ਪੱਖ ਮਜ਼ਬੂਤੀ ਨਾਲ ਨਹੀਂ ਰੱਖ ਸਕੀਆਂ, ਹੁਣ ਦੋਬਾਰਾ ਉਨ੍ਹਾਂ ਵੱਲੋਂ ਕਾਗ਼ਜ਼ਾਤ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਹੈ ਦੋਹਾਂ ਪਾਰਟੀਆਂ ਦਾ ਪੱਖ ਸੁਣ ਕੇ ਰਿਪੋਰਟ ਬਣਾ ਕੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਪੰਜਾਬ ਪੁਲਿਸ, ਸੀਐੱਮ ਮਾਨ ਨੂੰ ਦਿੱਤੀ ਚਿਤਾਵਨੀ

ABOUT THE AUTHOR

...view details