ਤਰਨਤਾਰਨ:ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਜ਼ਿਲ੍ਹਾ ਪ੍ਰਧਾਨ ਅਨੂਪ ਕੋਰ ਅਤੇ ਬੇਅੰਤ ਕੌਰ ਢੋਟੀਆ ਦੀ ਅਗਵਾਈ ਹੇਠ ਜਿਲਾ ਤਰਨਤਾਰਨ ਪ੍ਰੋਗਰਾਮ ਅਫਸਰ ਵਿੱਚ ਬਦਲੀਆ ਨੁੰ ਲੈ ਕੇ ਤਰਨਤਾਰਨ ਜ਼ਿਲ੍ਹੇ ਵਿੱਚ ਰਿਸ਼ਵਤ ਤੋ ਬਿਨਾਂ ਕੋਈ ਵੀ ਕੰਮ ਨਹੀ ਹੋ ਰਿਹਾ। ਦੂਜੇ ਪਾਸੇ ਇਸ ਸਬੰਧਤ ਮਹਿਕਮਾ ਅਫ਼ਸਰ (bribe in Tarn Taran) ਨੇ ਦੱਸਿਆ ਬਿਲਕੁਲ ਝੂਠ ਹੈ। ਉਨ੍ਹਾਂ ਕਿਹਾ ਕਿ ਸਾਡੇ ਨੋਟਿਸ ਵਿੱਚ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ।
ਅੱਜ ਮੰਗਲਵਾਰ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾਂ ਪ੍ਰਧਾਨ ਅਨੂਪ ਕੋਰ ਅਤੇ ਬੇਅੰਤ ਕੋਰ ਢੋਟੀਆ ਦੀ ਅਗਵਾਈ ਹੇਠ ਤਰਨ ਤਾਰਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਮਸਲੇ ਉੱਤੇ ਧਿਆਨ ਦਿੱਤਾ ਜਾਵੇ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੋਸ਼ ਲਾਇਆ ਕਿ ਤਰਨਤਾਰਨ ਜ਼ਿਲ੍ਹੇ ਬਦਲੀਆਂ ਸਬੰਧਤ ਫਾਈਲਾਂ ਉੱਤੇ ਫੈਸਲੇ ਲੈਣ ਸੰਬਧੀ ਕੰਮਾਂ ਲਈ ਰਿਸ਼ਵਤ ਤੋ ਬਿਨਾਂ ਕੋਈ ਵੀ ਕੰਮ (Allegation of Anganwadi employees) ਨਹੀ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਆ ਰਹੀਆਂ, ਜੇਕਰ ਆਉਂਦੀਆਂ ਹਨ, ਤਾਂ ਪੂਰੀ ਤਨਖਾਹ ਨਹੀਂ ਬੈਂਕ ਵਿੱਚ ਨਹੀਂ ਆਉਂਦੀ।