ਪੰਜਾਬ

punjab

By

Published : Apr 4, 2019, 1:25 PM IST

ETV Bharat / state

ਸ਼ਰਾਬ ਦੇ ਠੇਕੇਦਾਰਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਟੰਗਿਆ ਛਿੱਕੇ

ਇਸੇ ਦੀ ਉਦਾਹਰਣ ਤਰਨਤਾਰਨ ਵਿੱਚ ਸ਼ਰੇਆਮ ਦੇਖਣ ਨੂੰ ਮਿਲ ਰਹੀ ਹੈ। ਇਹ ਸਭ ਕਰ ਅਤੇ ਆਬਕਾਰੀ ਵਿਭਾਗ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ। ਜਿਥੇ ਸਥਾਨਕ ਲੋਕਾਂ ਦੁਆਰਾ ਹਾਈਵੇ 'ਤੇ ਖੁਲ੍ਹ ਰਹੇ ਠੇਕਿਆਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਹਾਈਵੇ ਤੇ ਠੇਕੇ ਨਾ ਹੋਣ ਦਾ ਦਾਅਵਾ ਠੋਕ ਕੇ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਹਨ।

ਸ਼ਰਾਬ ਦੇ ਠੇਕੇਦਾਰਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਟੰਗਿਆ ਛਿੱਕੇ

ਤਰਨਤਾਰਨ : ਸ਼ਰਾਬ ਪੀਣ ਕਾਰਨ ਵੱਧਦੇ ਸੜਕੀ ਹਾਦਸਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੋਕ-ਹਿੱਤ ਲਈ ਨੈਸ਼ਨਲ ਅਤੇ ਸੂਬਾ ਹਾਈਵੇ 'ਤੇ ਖ਼ੁਲ੍ਹੇ ਸ਼ਰਾਬ ਦੇ ਠੇਕਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ ਕਿ ਨੈਸ਼ਨਲ ਹਾਈਵੇ ਤੋਂ 500 ਮੀਟਰ ਦੀ ਦੂਰੀ ਅਤੇ ਸੂਬਾ ਹਾਈਵੇ ਤੋਂ 200 ਮੀਟਰ ਦੀ ਦੂਰੀ ਤੇ ਹੀ ਠੇਕੇ ਖ਼ੋਲ੍ਹੇ ਜਾਣ। ਪਰ ਸ਼ਰਾਬ ਦੇ ਠੇਕੇਦਾਰਾਂ ਨੇ ਅਦਾਲਤ ਦੇ ਇਸ ਹੁਕਮਾਂ ਦੀ ਰੱਜ ਕੇ ਉਲੰਘਣਾ ਕੀਤੀ ਹੈ।

ਸ਼ਰਾਬ ਦੇ ਠੇਕੇਦਾਰਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਟੰਗਿਆ ਛਿੱਕੇ

ਇਸੇ ਦੀ ਉਦਾਹਰਣ ਤਰਨਤਾਰਨ ਵਿੱਚ ਸ਼ਰੇਆਮ ਦੇਖਣ ਨੂੰ ਮਿਲ ਰਹੀ ਹੈ। ਇਹ ਸਭ ਕਰ ਅਤੇ ਆਬਕਾਰੀ ਵਿਭਾਗ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ। ਜਿਥੇ ਸਥਾਨਕ ਲੋਕਾਂ ਦੁਆਰਾ ਹਾਈਵੇ 'ਤੇ ਖੁਲ੍ਹ ਰਹੇ ਠੇਕਿਆਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਹਾਈਵੇ ਤੇ ਠੇਕੇ ਨਾ ਹੋਣ ਦਾ ਦਾਅਵਾ ਠੋਕ ਕੇ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਹਨ।

ਇਸੇ ਸਬੰਧ ਵਿੱਚ ਈ.ਟੀ.ਵੀ ਨੇ ਜਦੋਂ ਕਰ ਅਤੇ ਆਬਕਾਰੀ ਵਿਭਾਗ ਦੇ ਏ.ਈ.ਟੀ.ਸੀ ਸੁਖਚੈਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਫ਼ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਜੇ ਕੋਈ ਤੁਹਾਡੇ ਕੋਲ ਉੱਕਤ ਠੇਕੇਦਾਰਾਂ ਦੀ ਸੂਚੀ ਹੈ ਤਾਂ ਦਿਉ, ਅਸੀਂ ਜਾ ਕੇ ਕਾਰਵਾਈ ਕਰਾਂਗੇ।

ਤੁਹਾਨੂੰ ਦੱਸ ਦਇਏ ਕਿ ਉੱਕਤ ਠੇਕੇ ਇਸ ਵਾਰ ਸੱਤਾਧਾਰੀ ਪਾਰਟੀ ਦੇ ਲੋਕਾਂ ਨੂੰ ਅਲਾਟ ਹੋਏ ਹਨ, ਜਿੰਨ੍ਹਾਂ 'ਤੇ ਕਾਰਵਾਈ ਕਰਨ ਤੋਂ ਸਰਕਾਰੀ ਅਧਿਕਾਰੀ ਕੰਨੀਂ ਕਤਰਾ ਰਹੇ ਹਨ।

ABOUT THE AUTHOR

...view details