ਤਰਨਤਾਰਨ: ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਕਈ ਥਾਈਂ ਲੋਕ ਉਮੀਦਵਾਰਾਂ ਦਾ ਸਮਰਥਨ ਕਰ ਰਹੇ ਹਨ ਤੇ ਕਿਤੇ ਉਨ੍ਹਾਂ ਨੂੰ ਗਾਲਾਂ ਕੱਢ ਰਹੇ ਹਨ। ਅਜਿਹਾ ਕਿ ਕੁੱਝ ਖਡੂਰ ਸਾਹਿਬ 'ਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਨੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ ਚੋਣ ਪ੍ਰਚਾਰ ਦੌਰਾਨ ਖਰੀਆਂ-ਖਰੀਆਂ ਸੁਣਾਈਆਂ।
ਜਸਬੀਰ ਸਿੰਘ ਡਿੰਪਾ ਨੂੰ ਚੋਣ ਰੈਲੀ ਦੌਰਾਨ ਨੌਜਵਾਨ ਨੇ ਸੁਣਾਈਆਂ ਖਰੀਆਂ-ਖਰੀਆਂ
ਹਲਕਾ ਖਡੂਰ ਸਾਹਿਬ 'ਚ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ ਚੋਣ ਪ੍ਰਚਾਰ ਦੌਰਾਨ ਨੌਜਵਾਨ ਨੇ ਖਰੀਆਂ-ਖਰੀਆਂ ਸੁਣਾਈਆਂ। ਜਸਬੀਰ ਡਿੰਪਾ ਨੇ ਨੌਜਵਾਨ ਕੋਲੋਂ ਮਾਈਕ ਖੋਹਣ ਦੀ ਵੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਆਪਣੀ ਗੱਲ ਕਹਿ ਕੇ ਹੀ ਮਾਈਕ ਛੱਡਿਆ।
ਨੌਜਵਾਨ ਨੇ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਚਾਰ ਛੱਪੜ ਹਨ ਜਿਨ੍ਹਾਂ ਦੀ ਕਿਸੇ ਪਾਸੇ ਨਿਕਾਸੀ ਨਹੀਂ ਹੈ। ਸੜਕਾਂ ਟੁੱਟੀਆਂ ਹੋਈਆ ਹਨ ਤੇ ਕੋਈ ਰੋਜ਼ਗਾਰ ਵੀ ਨਹੀਂ ਹੈ ਇਸੇ ਕਾਰਨ ਨੌਜਵਾਨ ਵਿਦੇਸ਼ਾਂ 'ਚ ਗਏ ਹੋਏ ਹਨ। ਵਿਦੇਸ਼ ਗਏ ਨੋਜਵਾਨ ਕਹਿ ਰਹੇ ਹਨ ਕਿ ਜੇ ਸਰਕਾਰ ਨੌਕਰੀ ਦੇਵੇ ਤਾਂ ਉਹ ਵਾਪਸ ਆਪਣੇ ਵਤਨ ਆਉਣ ਨੂੰ ਤਿਆਰ ਹਨ।
ਜਸਬੀਰ ਸਿੰਘ ਡਿੰਪਾ ਦੇ ਸਾਹਮਣੇ ਜਦੋਂ ਉਸ ਨੌਜਵਾਨ ਨੇ ਇਹ ਸਭ ਬੋਲਿਆ ਤਾਂ ਉਹ ਭਰੇ ਇਕੱਠ ਵਿਚ ਨੌਜਵਾਨ ਤੋਂ ਮਾਈਕ ਖੋਹਣ ਆ ਗਏ ਪਰ ਨੋਜਵਾਨ ਨੇ ਆਪਣੀ ਗੱਲ ਪੂਰੀ ਕੀਤੀ ਜਿਸ 'ਤੇ ਸਾਰੇ ਕਾਂਗਰਸੀਆਂ ਨੂੰ ਆਪਣੀ ਦੋ ਸਾਲ ਦੀ ਕਾਰਗੁਜ਼ਾਰੀ ਲਈ ਸ਼ਰਮਸਾਰ ਹੋਣਾ ਪਿਆ।