ਪੰਜਾਬ

punjab

ETV Bharat / state

ਮਾਤਮ ’ਚ ਬਦਲਿਆ ਵਿਆਹ ਦਾ ਮਾਹੌਲ, ਗੋਲੀ ਲੱਗਣ ਕਾਰਨ 13 ਸਾਲ ਬੱਚੇ ਦੀ ਮੌਤ - ਤਰਨ ਤਾਰਨ

ਪੱਟੀ ਦੇ ਪਿੰਡ ਦੁਬਲੀ ਵਿਖੇ ਇੱਕ ਵਿਆਹ ਦਾ ਮਾਹੌਲ ਉਸ ਸਮੇਂ ਮਾਤਮ ਵਿੱਚ ਬਦਲ ਗਿਆ ਜਦੋਂ, ਵਿਆਹ ‘ਚ ਚੱਲੀ ਗੋਲੀ ਇੱਕ ਬੱਚੇ ਦੇ ਜਾ ਲੱਗੀ। ਗੋਲੀ ਲੱਗਣ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ।

ਮਾਤਮ ’ਚ ਬਦਲਿਆ ਵਿਆਹ ਦਾ ਮਾਹੌਲ, ਗੋਲੀ ਲੱਗਣ ਕਾਰਨ 13 ਸਾਲ ਬੱਚੇ ਦੀ ਮੌਤ
ਮਾਤਮ ’ਚ ਬਦਲਿਆ ਵਿਆਹ ਦਾ ਮਾਹੌਲ, ਗੋਲੀ ਲੱਗਣ ਕਾਰਨ 13 ਸਾਲ ਬੱਚੇ ਦੀ ਮੌਤ

By

Published : Feb 22, 2021, 7:42 AM IST

ਤਰਨ ਤਾਰਨ: ਸ਼ਨੀਵਾਰ ਰਾਤ ਪੱਟੀ ਦੇ ਪਿੰਡ ਦੁਬਲੀ ਵਿਖੇ ਇੱਕ ਵਿਆਹ ਦਾ ਮਾਹੌਲ ਉਸ ਸਮੇਂ ਮਾਤਮ ਵਿੱਚ ਬਦਲ ਗਿਆ ਜਦੋਂ, ਵਿਆਹ ‘ਚ ਚੱਲੀ ਗੋਲੀ ਇੱਕ ਬੱਚੇ ਦੇ ਜਾ ਲੱਗੀ। ਗੋਲੀ ਲੱਗਣ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ। ਇਸ ਘਟਨਾ ਵਿੱਚ ਇੱਕ ਹੋਰ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜਾਰੀ ਹੈ।

ਮਾਤਮ ’ਚ ਬਦਲਿਆ ਵਿਆਹ ਦਾ ਮਾਹੌਲ, ਗੋਲੀ ਲੱਗਣ ਕਾਰਨ 13 ਸਾਲ ਬੱਚੇ ਦੀ ਮੌਤ

ਜਾਣਕਾਰੀ ਮੁਤਾਬਕ ਸ਼ਨੀਵਾਰ ਮਿਤੀ 20 ਅਤੇ 21 ਫਰਵਰੀ ਦੀ ਦਰਮਿਆਨੀ ਰਾਤ ਸੁਖਵੰਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦੁਬਲੀ ਦੇ ਬੇਟੇ ਯਾਦਵਿੰਦਰ ਸਿੰਘ ਦਾ ਵਿਆਹ ਸੀ। ਇਸ ਮੌਕੇ ਡੀਜੇ ‘ਤੇ ਭੰਗੜਾ ਪਾਉਂਦੇ ਸਮੇਂ ਗੁਰਲਾਲ ਸਿੰਘ ਨੇ ਦੋਨਾਲੀ ਰਾਈਫ਼ਲ ਨਾਲ ਫਾਇਰ ਕਰ ਰਿਹਾ ਸੀ। ਨਸ਼ੇ ਦੌਰਾਨ ਗੋਲੀ ਜਸ਼ਨਦੀਪ ਸਿੰਘ ਦੇ ਸਰੀਰ ਅਤੇ ਜੋਗਿੰਦਰ ਸਿੰਘ ਲੱਤਾਂ ‘ਤੇ ਜਾ ਵੱਜੀ।

ਗੋਲੀ ਲੱਗਣ ਤੋਂ ਬਾਅਦ ਜਸ਼ਨਦੀਪ ਸਿੰਘ ਨੂੰ ਪੱਟੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜਖਮੀ ਬੱਚੇ ਨੂੰ ਕੇ.ਡੀ ਹਸਪਤਾਲ ਰੈਫਰ ਕਰ ਦਿੱਤਾ। ਜੋਗਿੰਦਰ ਸਿੰਘ ਨੂੰ ਰਣਜੀਤ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਜਸ਼ਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਜੋਗਿੰਦਰ ਸਿੰਘ ਦਾ ਇਲਾਜ ਜਾਰੀ ਹੈ।

ਇਸ ਮਾਮਲੇ ਸਬੰਧੀ ਪੱਟੀ ਦੇ ਐਸਐਚਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾ ਦੇ ਬਿਆਨਾਂ 'ਤੇ ਗੁਰਲਾਲ ਸਿੰਘ ਤੇ ਹਰਵਿੰਦਰ ਸਿੰਘ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ਿਆ ਦੀ ਭਾਲ ਕੀਤੀ ਜਾ ਰਹੀਂ ਹੈ।

ABOUT THE AUTHOR

...view details