ਪੰਜਾਬ

punjab

ETV Bharat / state

‘ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣਾ ਕੈਪਟਨ ਤੇ ਬਾਦਲਾਂ ਦੀ ਸਾਂਝ ਦਾ ਨਤੀਜਾ’

ਕੈਪਟਨ ਸਰਕਾਰ ਨਹੀਂ ਚਾਹੁੰਦੀ ਸੀ ਕਿ ਸਿੱਖਾਂ ਨੂੰ ਇਨਸਾਫ ਮਿਲੇ। ਉਹਨਾਂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਇੱਕ ਦੂਜੇ ਨਾਲ ਮਿਲ ਹੋਏ ਹਨ, ਇਸੇ ਲਈ ਕੈਪਟਨ ਸਰਕਾਰ ਨੇ ਅਦਾਲਤ ਵਿੱਚ ਆਪਣੇ ਵਕੀਲਾਂ ਨੂੰ ਮੁੜ ਫੇਲ੍ਹ ਸਾਬਤ ਕਰ ਦਿੱਤਾ।

‘ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣਾ ਕੈਪਟਨ ਤੇ ਬਾਦਲਾਂ ਦੀ ਸਾਂਝ ਦਾ ਨਤੀਜਾ’
‘ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣਾ ਕੈਪਟਨ ਤੇ ਬਾਦਲਾਂ ਦੀ ਸਾਂਝ ਦਾ ਨਤੀਜਾ’

By

Published : Apr 10, 2021, 6:50 PM IST

Updated : Apr 10, 2021, 7:39 PM IST

ਬਠਿੰਡਾ: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਕਿਹਾ ਕਿ ਉਹ ਹਾਈ ਕੋਰਟ ਦੇ ਫੈਸਲੇ ਦੀ ਸਖਤ ਨਿੰਦਾ ਕਰਦੇ ਹਨ ਜਿਸ ਨਾਲ ਸਿੱਖ ਕੌਮ ਦੇ ਮਨ ਨੂੰ ਠੇਸ ਪਹੁੰਚੀ ਹੈ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਕਰ ਰਹੇ ਸਨ, ਉਹ ਸਹੀ ਦਿਸ਼ਾ ਵੱਲ ਜਾ ਰਹੀ ਸੀ ਤੇ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਆਸ ਸੀ। ਕੈਪਟਨ ਸਰਕਾਰ ਨਹੀਂ ਚਾਹੁੰਦੀ ਸੀ ਕਿ ਸਿੱਖਾਂ ਨੂੰ ਇਨਸਾਫ ਮਿਲੇ। ਉਹਨਾਂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਇੱਕ ਦੂਜੇ ਨਾਲ ਮਿਲ ਹੋਏ ਹਨ, ਇਸੇ ਲਈ ਕੈਪਟਨ ਸਰਕਾਰ ਨੇ ਅਦਾਲਤ ਵਿੱਚ ਆਪਣੇ ਵਕੀਲਾਂ ਨੂੰ ਮੁੜ ਫੇਲ੍ਹ ਸਾਬਤ ਕਰ ਦਿੱਤਾ।

‘ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣਾ ਕੈਪਟਨ ਤੇ ਬਾਦਲਾਂ ਦੀ ਸਾਂਝ ਦਾ ਨਤੀਜਾ’

ਇਹ ਵੀ ਪੜੋ: ਸਤੀਸ਼ ਕੌਲ ਦਾ ਹੋਇਆ ਦੇਹਾਂਤ, ਆਖ਼ਰੀ ਦਿਨਾਂ ’ਚ ਬਤੀਤ ਕਰ ਰਹੇ ਸਨ ਗੁੰਮਨਾਮੀ ਦਾ ਜੀਵਨ

ਉਹਨਾਂ ਨੇ ਕਿਹਾ ਕਿ ਧਿਆਨ ਸਿੰਘ ਮੰਡ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨੇ ’ਤੇ ਬੈਠਣਾ ਚਾਹੀਦਾ ਹੈ। ਕੈਪਟਨ ਸਰਕਾਰ ਨੇ ਕਿਹਾ ਸੀ ਕਿ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇਗਾ ਅਤੇ ਉਨ੍ਹਾਂ ਨੂੰ ਫੜ ਕੇ ਉਨ੍ਹਾਂ ਦਾ ਚਿਹਰਾ ਲੋਕਾਂ ਸਾਹਮਣੇ ਲਿਆਏਗਾ। ਮੈਂ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਜੇ ਉਹ ਐਸਆਈਟੀ ਟੀਮ ਨਹੀਂ ਬਣਾਉਣਾ ਚਾਹੁੰਦੇ ਤਾਂ ਉਹ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਐਸਆਈਟੀ ਜ਼ਿੰਮੇਵਾਰੀ ਦੇਣ।

ਇਹ ਵੀ ਪੜੋ: ਬੀ.ਐਸ.ਐਫ ਵੱਲੋਂ ਰਾਵੀ ਦਰਿਆ ਵਿੱਚੋਂ ਅੱਧਾ ਕਿਲੋ ਹੈਰੋਇਨ ਬਰਾਮਦ

Last Updated : Apr 10, 2021, 7:39 PM IST

ABOUT THE AUTHOR

...view details