ਪੰਜਾਬ

punjab

ETV Bharat / state

ਮੁਕਤਸਰ ਪੁਲਿਸ ਦੀ ਨਵੇਕਲੀ ਪਹਿਲ, ਜ਼ਿਲ੍ਹੇ 'ਚ "ਵਿਲੇਜ ਪੁਲਿਸ ਅਫ਼ਸਰ" ਸਕੀਮ ਦੀ ਕੀਤੀ ਸ਼ੁਰੂਆਤ - ਸ੍ਰੀ ਮੁਕਤਸਰ ਸਾਹਿਬ ਦੀ ਖ਼ਬਰ

ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 'ਵਿਲੇਜ ਪੁਲਿਸ ਆਫ਼ਸਰ' ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਅਤੇ ਵਾਰਡਾਂ 'ਚ ਪੁਲਿਸ ਮੁਲਾਜ਼ਡਮ ਤੈਨਾਤ ਕੀਤੇ ਗਏ ਹਨ ਜੋ ਆਪਣੇ ਰੋਜ਼ਾਨਾ ਕੰਮਾਂ ਦੇ ਨਾਲ ਨਾਲ ਲੋਕਾਂ ਦੀ ਮੁਸ਼ਕਲਾਂ ਸੁਣ ਮੌਕੇ ਤੇ ਹੀ ਉਸ ਦਾ ਨਿਪਟਾਰਾ ਕਰਨਗੇ।

ਫ਼ੋਟੋ
ਫ਼ੋਟੋ

By

Published : Mar 4, 2020, 8:57 AM IST

ਸ਼੍ਰੀ ਮੁਕਤਸਰ ਸਾਹਿਬ: ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇੱਕ ਨਵੇਕਲੀ ਪਹਿਲ ਸ਼ੁਰੂ ਕੀਤੀ ਹੈ। ਪੁਲਿਸ ਨੂੰ ਲੋਕਾਂ ਦੇ ਦਰਵਾਜ਼ੇ ਤਕ ਲੈ ਜਾਣ ਲਈ ਅਤੇ ਲੋਕਾਂ ਦੀ ਪੁਲਿਸ ਤਕ ਆਸਾਨੀ ਨਾਲ ਪਹੁੰਚ ਬਨਾਉਣ ਲਈ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ 'ਵਿਲੇਜ ਪੁਲਿਸ ਆਫ਼ਸਰ' ਦੀ ਸਕੀਮ ਸ਼ੁਰੂ ਕੀਤੀ ਗਈ ਹੈ।

ਸਕੀਮ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ 235 ਪਿੰਡਾਂ ਅਤੇ ਸ਼ਹਿਰਾਂ ਦੇ 77 ਵਾਰਡਾਂ ਅੰਦਰ ਦੋ ਦੋ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪੁਲਿਸ ਮੁਲਾਜ਼ਮ ਆਪਣੇ ਰੋਜ਼ਾਨਾ ਕੰਮਾਂ ਦੇ ਨਾਲ ਨਾਲ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਉਸ ਸਮੱਸਿਆ ਨੂੰ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆ ਮੌਕੇ 'ਤੇ ਹੀ ਨਿਪਟਾਰਾ ਕਰਣਗੇ।

ਵੇਖਓ ਵੀਡੀਓ

ਐਸਐਸਪੀ ਰਾਜਬਚਨ ਸਿੰਘ ਸੰਧੂ ਨੇ ਇਹ ਵੀ ਦੱਸਿਆ ਕਿ ਛੋਟੇ ਪਿੰਡਾਂ 'ਚ ਇਕ ਪੁਲਿਸ ਮੁਲਾਜ਼ਮ ਅਤੇ ਵੱਡੇ ਪਿੰਡਾਂ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸੇ ਨਾਲ ਵਾਰਡਾਂ ਅੰਦਰ ਦੋ-ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਆਪਸੀ ਭਾਈਚਾਰਕ ਸਾਂਝ ਪੈਦਾ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਪਿੰਡਾਂ ਅਤੇ ਵਾਰਡਾਂ 'ਚ ਹਫ਼ਤਾਵਾਰੀ ਮੀਟਿੰਗਾਂ ਕਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗਾ। ਪੁਲਿਸ ਮੁਲਾਜਮਾਂ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਜਦੋਂ ਪਾਰਕਿੰਗ ਦੇ ਕਰਿੰਦੇ ਨੇ ਵਿੱਤ ਮੰਤਰੀ ਦੇ ਸਾਲੇ ਦੀ ਕੱਟੀ 'ਨਜਾਇਜ਼ ਪਰਚੀ'

ਜਾਣਕਾਰੀ ਅਨੁਸਾਰਨ ਡੀਐਸਪੀ ਹੀਨਾ ਗੁਪਤਾ ਨੂੰ ਇਸ ਪ੍ਰੋਜੈਕਟ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ। ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਿੰਡਾਂ ਅਤੇ ਵਾਰਡਾ ਅੰਦਰ ਆਪਣੇ ਕਸਬੇ ਸ਼ਹਿਰੀ ਖੇਤਰ ਚੌਕ, ਪੁਆਇੰਟਾਂ ਮੁਹੱਲੇ ਬਾਜ਼ਾਰਾਂ ਗਲੀਆਂ, ਕਾਲੋਨੀਆਂ, ਦਾ ਵੇਰਵਾ ਰੱਖਣ ਦੇ ਨਾਲ ਨਾਲ ਉਹ ਧਾਰਮਿਕ ਸਮਾਗਮਾਂ, ਜਗਰਾਤਿਆਂ ਅਤੇ ਮੇਲੇ ਦੇ ਵਿੱਚ ਵੀ ਪੁਲਿਸ ਫੋਰਸ ਦਾ ਪ੍ਰਬੰਧ ਕਰਨਗੇ, ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਹੀ ਧਾਰਮਿਕ ਸਥਾਨਾਂ 'ਤੇ ਕੈਮਰੇ ਲਗਵਾਉਣ ਦੇ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਦੜਾ ਸੱਟਾ, ਨਾਜਾਇਜ਼ ਸ਼ਰਾਬ ਬਣਾਉਣ, ਨਸ਼ਾ ਤਿਆਰ ਕਰਨ ਅਤੇ ਵੇਚਣ ਵਾਲੇ, ਕਬੂਤਰਬਾਜ਼ੀ ਕਰਨ ਵਾਲੇ ਦੋਸ਼ੀ ਟ੍ਰੈਵਲ ਏਜੰਟਾਂ ਪ੍ਰਤੀ ਚੌਕਸ ਰਹਿਣਗੇ ਅਤੇ ਜੋ ਕੋਈ ਇਸ ਤਰ੍ਹਾਂ ਦਾ ਜ਼ੁਰਮ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕਰਨਗੇ।

ABOUT THE AUTHOR

...view details