ਪੰਜਾਬ

punjab

ETV Bharat / state

ਗੰਦਗੀ ‘ਚ ਰਹਿਣ ਲਈ ਕਿਉਂ ਮਜਬੂਰ ਲੋਕ, ਜ਼ਿੰਮੇਵਾਰ ਕੌਣ ?

ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪ੍ਰਸ਼ਾਸਨ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਭੁੱਲਰ ਕਲੋਨੀ ਦੇ ਵਿੱਚ ਸੀਵਰੇਜ ਦੇ ਓਵਰਫਲੋ ਹੋਣ ਦੇ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਗੰਦਗੀ ‘ਚ ਕਿਉਂ ਰਹਿਣ ਲਈ ਮਜਬੂਰ ਲੋਕ, ਜਿੰਮੇਵਾਰ ਕੌਣ ?
ਗੰਦਗੀ ‘ਚ ਕਿਉਂ ਰਹਿਣ ਲਈ ਮਜਬੂਰ ਲੋਕ, ਜਿੰਮੇਵਾਰ ਕੌਣ ?

By

Published : Aug 3, 2021, 3:21 PM IST

ਸ੍ਰੀ ਮੁਕਤਸਰ ਸਾਹਿਬ: ਸੂਬਾ ਸਰਕਾਰ ਵੱਲੋਂ ਸੂਬੇ ਦੇ ਵਿੱਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਗਰਾਊਂਡ ‘ਤੇ ਜੇਕਰ ਇਨ੍ਹਾਂ ਦਾਅਵਿਆਂ ਦੀ ਤਸਵੀਰ ਵੇਖੀ ਜਾਵੇ ਤਾਂ ਇਹ ਕੁਝ ਹੋਰ ਹੀ ਬਿਆਨ ਕਰਦੀ ਦਿਖਾਈ ਦੇ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਭੁੱਲਰ ਕਾਲੋਨੀ ਦੇ ਵਿੱਚ ਸਥਾਨਕ ਲੋਕਾਂ ਨੂੰ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਗੰਦੇ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਪਿਛਲੇ ਇੱਕ ਹਫਤੇ ਤੋਂ ਗੰਦੇ ਪਾਣੀ ਦੇ ਸਤਾਏ ਲੋਕਾਂ ਵੱਲੋਂ ਇਸ ਸਮੱਸਿਆ ਦੇ ਨਿਪਟਾਰੇ ਦੇ ਲਈ ਪ੍ਰਸ਼ਾਸਨ ਕੋਲ ਦਾਰਖਾਸਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਇਸ ਸਮੱਸਿਆ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਗੰਦਗੀ ‘ਚ ਕਿਉਂ ਰਹਿਣ ਲਈ ਮਜਬੂਰ ਲੋਕ, ਜਿੰਮੇਵਾਰ ਕੌਣ ?

ਪਰੇਸ਼ਾਨ ਹੋਏ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਬੰਦ ਹੋਏ ਨੂੰ ਇੱਕ ਹਫ਼ਤਾ ਹੋ ਗਿਆ ਹੈ ਤੇ ਇਸ ਸਬੰਧੀ ਕਈ ਵਾਰ ਵਾਰ ਪ੍ਰਸ਼ਾਸਨ ਅਧਿਕਾਰੀਆਂ ਕੋਲ ਜਾ ਇਸ ਸਮੱਸਿਆ ਦੇ ਹੱਲ ਮੰਗ ਕੀਤੀ ਹੈ ਪਰ ਉਨ੍ਹਾਂ ਦੀ ਕਿਸੇ ਵੱਲੋਂ ਸੁਣਵਾਈ ਨਹੀਂ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸੀਵਰੇਜ ਦਾ ਗੰਦਾ ਪਾਣੀ ਬਾਹਰ ਆਉਣ ਲੱਗਿਆ ਹੈ ਤੇ ਪਿਛਲੇ ਇੱਕ ਹਫਤੇ ਤੋਂ ਗੰਦਾ ਜਿਉਂ ਦਾ ਤਿਉਂ ਗਲੀਆਂ ਵਿੱਚ ਖੜ੍ਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਬਿਮਾਰੀਆਂ ਦਾ ਡਰ ਸਤਾਉਣ ਲੱਗਿਆ ਹੈ।

ਪਰੇਸ਼ਾਨ ਲੋਕਾਂ ਦੇ ਵੱਲੋਂ ਇੱਕ ਵਾਰ ਫੇਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: PUNJAB RAIN:ਆਖ਼ਰ ਕਿਉਂ ਡੁੱਬਿਆ ਬਠਿੰਡਾ ?

ABOUT THE AUTHOR

...view details