ਪੰਜਾਬ

punjab

ETV Bharat / state

ਵਿਦਿਆਰਥੀਆਂ ਨੇ ਕਾਲਜ ਪ੍ਰਬੰਧਨ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ - ਪੰਜਾਬ

ਸ੍ਰੀ ਮੁਕਤਸਰ ਸਾਹਿਬ 'ਚ ਭਾਈ ਮਹਾਂ ਸਿੰਘ ਕਾਲਜ ਦੇ ਵਿਦਿਆਰਥੀਆਂ ਵਲੋਂ ਰੋਸ ਧਰਨਾ ਪ੍ਰਦਰਸ਼ਨ। ਕਾਲਜ ਦੀ ਲਾਪਰਵਾਹੀ ਕਾਰਨ 150 ਵਿਦਿਆਰਥੀਆਂ ਦਾ ਰਿਜਲਟ ਨਹੀਂ ਹੋਇਆ ਜਾਰੀ।

ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

By

Published : Apr 15, 2019, 6:51 PM IST

ਸ੍ਰੀ ਮੁਕਤਸਰ ਸਾਹਿਬ: ਇੱਥੋ ਦੇ ਭਾਈ ਮਹਾਂ ਸਿੰਘ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਪਾਸ ਆਊਟ ਵਿਦਿਆਰਥੀਆਂ ਨੇ ਧਰਨਾ ਦਿੱਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਕਾਰਨ ਰਿਜਲਟਨਹੀਂ ਆ ਰਿਹਾ ਪਰ ਕਾਲਜ ਪ੍ਰਬੰਧਕ ਪੱਲਾ ਝਾੜਦੀ ਹੋਈ ਸਾਰੀ ਗੱਲ ਯੂਨੀਵਰਸਿਟੀ 'ਤੇ ਸੁੱਟ ਰਹੀ ਹੈ।

ਕਾਲਜ ਦੇ ਬੀਐਸਈ, ਬੀਐਸਈ ਐਗਰੀਕਲਚਰ ਅਤੇ ਰੈਗੂਲਰ ਬੀ ਐਸਈ, ਬੀਟੈਕ, ਬੀਕਾਮ, ਬੀਸੀਏ ਪਾਸ ਆਊਟ ਵਿਦਿਆਰਥੀਆਂ ਨੇ ਸਾਰੇ ਸਮੈਸਟਰ ਦੀ ਪ੍ਰੀਖਿਆ ਦਿੱਤੀ ਹੈ ਪਰ ਵਿਦਿਆਰਥੀਆਂ ਨੇ ਕਾਲਜ 'ਤੇ ਦੋਸ਼ ਲਗਾਇਆ ਕਿ ਕਾਲਜ ਵਲੋਂ ਯੂਨੀਵਰਸਿਟੀ ਨੂੰ ਫੰਡ ਨਾ ਦੇਣ ਕਰਕੇ ਉਨ੍ਹਾਂ ਦਾ ਕਰੀਬ 150 ਵਿਦਿਆਰਥੀਆਂ ਦਾ ਰਿਜਲਟ ਨਹੀਂ ਆ ਰਿਹਾ ਹੈ।

ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ,ਵੇਖੋ ਵੀਡੀਓ
ਇਸ ਮੌਕੇ ਇੱਕਠੇ ਹੋਏ ਵਿਦਿਆਰਥੀਆਂ ਨੇ ਕਾਲਜ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਕਾਲਜ ਪ੍ਰਿੰਸੀਪਲ ਜਸਮੀਤ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਕੋਲੋ ਇਨਾਂ ਵਿਦਿਆਰਥੀਆਂ ਦਾ ਰਿਜਲਟ ਡਿਲੀਟ ਹੋ ਗਿਆ ਹੈ। ਜਲਦ ਹੀ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇਗਾ।

ABOUT THE AUTHOR

...view details