ਸ੍ਰੀ ਮੁਕਤਸਰ ਸਾਹਿਬ:ਦੀਵਾਲੀ (Diwali) ਦਾ ਤਿਉਹਾਰ ਭਾਰਤ ਦਾ ਇੱਕ ਪ੍ਰਚੀਨ ਤਿਉਹਾਰ ਹੈ। ਇਸ ਤਿਉਹਾਰ ਨੂੰ ਲੋਕ ਬਹੁਤ ਹੀ ਖੁਸ਼ੀਆਂ ਅਤੇ ਧੂਮ ਧਾਮ ਨਾਲ ਮਨਾਉਂਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਰੌਸ਼ਨੀਆਂ ਦਾ ਤਿਉਹਾਰ (Festival of Lights) ਵੀ ਕਿਹਾ ਜਾਂਦਾ ਹੈ। ਦੀਵਾਲੀ (Diwali) ਦੇ ਤਿਉਹਾਰ ਮੌਕੇ ਲੋਕ ਪਟਾਕੇ ਆਤਬਾਜ਼ੀ ਆਦਿ ਚਲਾ ਕੇ ਇਸ ਤਿਉਹਾਰ ਦਾ ਆਨੰਦ ਲੈਂਦੇ ਹਨ।
ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਪਟਾਕੇ ਦੀਵਾਲੀ (Diwali) ਦਾ ਅਹਿਮ ਹਿੱਸਾ ਬਣ ਚੁੱਕੇ ਹਨ, ਕਿ ਪਟਾਕਿਆ ਬਿਨ੍ਹਾਂ ਇਹ ਤਿਉਹਾਰ ਅਧੂਰਾ ਲਗਦਾ ਹੈ। ਪਟਾਕੇ ਜਿੱਥੇ ਸਾਡੇ ਆਨੰਦ ਨੂੰ ਵਧਾਉਦੇ ਹਨ। ਇਸਦੇ ਨਾਲ ਹੀ ਸਾਡੇ ਵਾਤਾਵਰਣ ਨੂੰ ਵੀ ਖ਼ਰਾਬ ਕਰਦੇ ਹਨ। ਜਿਸ ਕਰਕੇ ਪਟਾਕਿਆਂ ਦੇ ਚੱਲਦਿਆਂ ਉਸ ਦਾ ਪ੍ਰਦੂਸ਼ਣ ਕਈ ਬੀਮਾਰੀਆਂ ਲੈ ਕੇ ਆਉਂਦਾ ਹੈ।
ਪਟਾਕਿਆਂ ਦੇ ਪ੍ਰਦੂਸ਼ਣ ਨਾਲ ਹੋ ਸਕਦੀਆਂ ਨੇ ਘਾਤਕ ਬਿਮਾਰੀਆਂ ਇਸ ਦੀ ਜਾਣਕਾਰੀ ਡਾ ਰਾਜਿੰਦਰ ਬਾਂਸਲ (Dr. Rajinder Bansal) ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਬੜਾ ਹੀ ਘਾਤਕ ਹੈ। ਇਸ ਨਾਲ ਸਾਹ ਦਮਾ ਤੇ ਸਕਿੱਨ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਸਾਨੂੰ ਗਰੀਨ ਦੀਵਾਲੀ (Diwali) ਮਨਾਉਣੀ ਚਾਹੀਦੀ ਹੈ ਤਾਂ ਪਟਾਖੇ ਵੀ ਸਾਨੂੰ ਘੱਟੋ ਤੋਂ ਘੱਟ ਚਲਾਉਣੇ ਚਾਹੀਦੇ ਹਨ ਤੇ ਪਟਾਕੇ ਚਲਾਉਣ ਤੋਂ ਬਾਅਦ ਚੁਬਾਰਿਆਂ ਤੋਂ ਸਾਨੂੰ ਆਪਣੇ ਕਮਰਿਆਂ ਵਿੱਚ ਆ ਜਾਣਾ ਚਾਹੀਦਾ ਹੈ।
ਜੇਕਰ ਅਸੀਂ ਕਮਰਿਆਂ ਵਿੱਚ ਹੋਵਾਂਗੇ ਤਾਂ ਸਾਡੇ ਕੋਲ ਪ੍ਰਦੂਸ਼ਣ ਘੱਟ ਆਏਗਾ ਨਾਲੇ ਉਨ੍ਹਾਂ ਦਾ ਕਹਿਣਾ ਹੈ, ਆਕਸੀਜਨ ਦੀ ਮਾਤਰਾ ਕਾਫ਼ੀ ਪੰਜਾਬ ਵਿੱਚ ਘਟਦੀ ਜਾਂ ਰਹੀ ਹੈ, ਆਕਸੀਜਨ ਦੀ ਮਾਤਰਾ ਪੂਰੀ ਕਰਨ ਲਈ ਸਾਨੂੰ ਆਪਣੇ ਪਲਾਂਟਾਂ ਵਿੱਚ ਜਾਂ ਕੋਈ ਖਾਲੀ ਪਈ ਜਗ੍ਹਾ 'ਤੇ ਸਾਨੂੰ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਪ੍ਰਦੂਸ਼ਣ ਤੋਂ ਮੁਕਤੀ ਮਿਲ ਸਕੇ ਤੇ ਆਕਸੀਜਨ ਦੀ ਮਾਤਰਾ ਸਾਡੇ ਸਰੀਰ ਨੂੰ ਵਧੀਆ ਮਿਲ ਸਕੇ।
ਇਹ ਵੀ ਪੜ੍ਹੋ:-ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ