ਪੰਜਾਬ

punjab

ETV Bharat / state

ਲੱਤ ਉੱਤੇ 14 ਟਾਂਕੇ ਫ਼ਿਰ ਵੀ ਸਾਈਕਲ ਚਲਾਉਣ ਦਾ ਜਨੂੰਨ - ਦੇਹਰਾਦੂਨ

ਰਾਜਸਥਾਨ ਵਾਸੀ ਵਾਤਾਵਰਨ ਪ੍ਰੇਮੀ ਨਰਪਤ ਸਿੰਘ ਨਿਕਲਿਆ ਸਾਈਕਲ ਯਾਤਰਾ 'ਤੇ। ਵਾਤਾਵਰਨ ਨੂੰ ਬਚਾਉਣ ਲਈ ਛੇੜ ਚੁੱਕਾ ਹੈ ਮੁਹਿੰਮ। ਭਾਰਤ ਦੇ ਵੱਖ-ਵੱਖ ਹਿੱਸਿਆ 'ਚ ਹੁਣ ਤੱਕ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ।

ਸਾਈਕਲਿੰਗ ਤੇ ਵਾਤਾਵਰਨ ਪ੍ਰੇਮੀ ਨਰਪਤ ਸਿੰਘ

By

Published : Feb 20, 2019, 11:46 AM IST

Updated : Feb 20, 2019, 2:32 PM IST

ਸ੍ਰੀ ਮੁਕਤਸਰ ਸਾਹਿਬ: ਯਾਤਰਾ ਕਰਦੇ ਹੋਏ ਨਰਪਤ ਸਿੰਘ ਹੁਣ ਪੰਜਾਬ ਪਹੁੰਚ ਚੁੱਕੇ ਹਨ। ਬੀਤੇ ਦਿਨ ਆਪਣੀ ਯਾਤਰਾ ਪੜਾਅ ਦੇ ਚੱਲਦਿਆ ਉਹ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹਨ। ਉਹ ਆਪਣੇ ਘਰ ਤੋਂ ਵਾਤਾਵਰਣ ਨੂੰ ਬਚਾਉਣ ਦਾ ਫ਼ੈਸਲਾ ਕਰ ਕੇ ਨਿਕਲੇ ਹਨ। ਨਰਪਤ ਸਿੰਘ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਅਤੇ ਜੰਮੂ ਜਾ ਚੁੱਕਾ ਹੈ ਤੇ ਹੁਣ ਪੰਜਾਬ ਤੋਂ ਬਾਅਦ ਦੇਹਰਾਦੂਨ ਲਈ ਰਵਾਨਾ ਹੋਵੇਗਾ।

ਸਾਈਕਲਿੰਗ ਤੇ ਵਾਤਾਵਰਨ ਪ੍ਰੇਮੀ ਨਰਪਤ ਸਿੰਘ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਸ ਨੇ ਕਿਹਾ ਕਿ ਇਹ ਯਾਤਰਾ ਇੱਕ ਸਾਲ ਤੱਕ ਚੱਲੇਗੀ। ਨਰਪਤ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਖੂਨ ਦਾਨ ਦੇ ਚੁੱਕਾ ਹੈ ਅਤੇ ਆਪਣੀ ਯੌਗਤਾ ਮੁਤਾਬਕ ਵਾਤਾਵਰਨ ਨੂੰ ਬਚਾਉਣ ਲਈ ਸਬੰਧਤ ਕੰਮਾਂ 'ਤੇ ਵੀ ਖ਼ਰਚ ਵੀ ਕਰਦਾ ਹੈ। ਉਸ ਨੇ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਰਹੇ ਹਨ, ਉਨ੍ਹਾਂ ਕਿਹਾ ਕਿ ਉਹ ਆਪਣੀ ਯਾਤਰਾ ਦੌਰਾਨ ਜਿਥੇ ਵੀ ਜਾਂਦੇ ਹਨ ਉਥੇ ਲੋਕਾਂ ਨੂੰ ਇਹ ਹੀ ਕਹਿੰਦੇ ਹਨ ਕਿ ਕਿਸੇ ਦੇ ਜਨਮ ਦਿਨ ਮੌਕੇ ਇੱਕ-ਦੂਜੇ ਨੂੰ ਤੋਹਫ਼ੇ ਪੌਦਾ ਦਿਤਾ ਜਾਵੇ। ਕਈ ਸਾਲ ਪਹਿਲਾਂ ਸੜਕ ਹਾਦਸੇ ਦੌਰਾਨ ਜਖ਼ਮੀ ਹੋਣ ਕਾਰਨ ਉਸ ਦੀ ਲੱਤ ਉੱਤੇ 14 ਟਾਂਕੇ ਲੱਗੇ ਸਨ, ਫ਼ਿਰ ਵੀ ਉਹ ਥੱਕ ਨਹੀਂ ਰਿਹਾ।ਨਰਪਤ ਸਿੰਘ ਨੇ ਦੱਸਿਆ ਕਿ ਆਪਣੀ ਸਾਇਕਲਿੰਗ ਯਾਤਰਾ ਕਰਨ ਤੋਂ ਬਾਅਦ ਉਹ 'ਗਿਨੀਜ਼ ਬੁਕ ਆਫ਼ ਰਿਕਾਰਡ' ਵਿਚ ਆਪਣਾ ਨਾਂਅ ਦਰਜ ਕਰਵਾਉਣਗੇ।
Last Updated : Feb 20, 2019, 2:32 PM IST

ABOUT THE AUTHOR

...view details