ਪੰਜਾਬ

punjab

ETV Bharat / state

ਪਿੰਡ ਬਾਦਲ ਵਿਖੇ ਫੜੀ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ

ਪਿੰਡ ਬਾਦਲ ਵਿਖੇ ਇੱਕ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ’ਤੇ ਅਚਨਚੇਤ ਛਾਪਾ ਮਾਰਿਆ। ਇਸ ਫੈਕਟਰੀ ਦੀ ਸ਼ਰਾਬ ਨੂੰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਹਲੀ ਸਟਿਕਰ ਤੇ ਹੈਲੋਗ੍ਰਾਮ ਲਗਾ ਕੇ ਗੈਰ ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ।

ਪਿੰਡ ਬਾਦਲ ਵਿਖੇ ਫੜੀ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ
ਪਿੰਡ ਬਾਦਲ ਵਿਖੇ ਫੜੀ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ

By

Published : May 23, 2021, 7:48 PM IST

ਸ੍ਰੀ ਮੁਕਤਸਰ ਸਾਹਿਬ: ਆਬਕਾਰੀ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਇੱਕ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ’ਤੇ ਅਚਨਚੇਤ ਛਾਪਾ ਮਾਰਿਆ। ਇਸ ਮੌਕੇ ’ਤੇ ਪਹੁੰਚੇ ਜੁਆਇੰਟ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਇਸ ਗੈਰ ਕਾਨੂੰਨੀ ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਖਾਲੀ ਬੋਤਲਾਂ, ਈਐਨਏ (ਐਕਸਟਰਾ ਨਿਊਟਰਲ ਅਲਕੋਹਲ ) 1500 ਲੀਟਰ ਸ਼ਰਾਬ, ਰਾਇਲ ਸਟੈਗ, ਇੰਪੀਰੀਅਲ ਬਲਿਉ, ਬਲਿਉ ਲੈਗਸੀ, ਬਲਿਊ ਕੈਟ, ਰਾਇਲ ਸ਼ਾਟ, ਬਿਨਾ ਲੈਵਲ ਤੋਂ ਬੋਤਲਾਂ, ਬਿੱਗ ਬੈਰਿਲ, ਕਰਾਉਨ ਐਂਡ ਬੈਰਿਲ ਸ਼ਰਾਬ ਦੇ ਸਟਿਕਰ, ਹਰਿਆਣਾ, ਸਕਿਮ, ਦਮਨ ਅਤੇ ਦਿਊ ਦੀ ਸ਼ਰਾਬ ਦੇ ਸਟਿਕਰ, ਨਕਲੀ ਹੈਲੋਗ੍ਰਾਮ ਅਤੇ ਭਾਰੀ ਮਾਤਰੀ ਵਿੱਚ ਢੱਕਣ ਵੀ ਬਰਾਮਦ ਕੀਤੇ ਹਨ।

ਪਿੰਡ ਬਾਦਲ ਵਿਖੇ ਫੜੀ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ

ਉਹਨਾਂ ਦੱਸਿਆ ਕਿ ਇਸ ਨਜਾਇਜ਼ ਫੈਕਟਰੀ ਦੇ ਮੈਨੇਜਰ ਆਨੰਦ ਸ਼ਰਮਾ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਦਲ ਪਿੰਡ ਦੇ ਨਜ਼ਦੀਕ ਇੱਕ ਬੋਟਿਗ ਪਲਾਂਟ ਦੀ ਆੜ ਵਿੱਚ ਅਤੇ ਬੋਟਿੰਗ ਪਲਾਂਟ ਦੀ ਮਿਲੀ ਭੁਗਤ ਨਾਲ ਇਹ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ।

ਇਹ ਵੀ ਪੜੋ: ਜ਼ਮੀਨੀ ਵਿਵਾਦ ਦੇ ਚੱਲਦੇ ਕੱਲਯੁਗੀ ਪੁੱਤ ਵੱਲੋਂ ਮਾਂ ਦਾ ਕਤਲ

ਉਹਨਾਂ ਦੱਸਿਆ ਕਿ ਇਸ ਫੈਕਟਰੀ ਦੀ ਸ਼ਰਾਬ ਨੂੰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਹਲੀ ਸਟਿਕਰ ਤੇ ਹੈਲੋਗ੍ਰਾਮ ਲਗਾ ਕੇ ਗੈਰ ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਿਭਾਗ ਵੱਲੋਂ ਅੱਗੇ ਵੱਡੇ ਪੱਧਰ ’ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਸ ਸਬੰਧ ਵਿੱਚ ਡੀ. ਸੁਡਰਵਿਲੀ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਵੀ ਜਾਣਕਾਰੀ ਦਿੰਦਿਆ ਦੱਸਿਆ ਕਿ ਆਬਕਾਰੀ ਅਤੇ ਪੁਲਿਸ ਵਿਭਾਗ ਦੀ ਆਪਸੀ ਤਾਲਮੇਲ ਦੇ ਚੱਲਦਿਆਂ ਇਸ ਨਜਾਇਜ ਸ਼ਰਾਬ ਫੈਕਟਰੀ ਦੀ ਛਾਪਾਮਾਰੀ ਕੀਤੀ ਗਈ ਹੈ ਅਤੇ ਪੁਲਿਸ ਵਿਭਾਗ ਵੱਲੋਂ ਬਹੁਤ ਹੀ ਬਰੀਕੀ ਨਾਲ ਛਾਣਬੀਨ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਇਸ ਵਿੱਚ ਜੋ ਵੀ ਦੋਸ਼ੀ ਪਾਏ ਜਾਣਗੇ ਉਸ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆਂ ਨਹੀਂ ਜਾਵੇਗਾ ਅਤੇ ਪੁਲਿਸ ਵਿਭਾਗ ਵੱਲੋਂ ਥਾਣਾ ਲੰਬੀ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਪੀੜਤ ਪਰਿਵਾਰ ਨੇ ਡੀਸੀਪੀ ਨੂੰ ਦਿੱਤਾ ਮੰਗ ਪੱਤਰ

ABOUT THE AUTHOR

...view details