ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਵਿੱਚ ਵਿੱਕ ਰਹੇ ਗ਼ੈਰ-ਕਾਨੂੰਨੀ ਪਟਾਕਿਆਂ ਨੂੰ ਨਾਪ ਤੋਲ ਵਿਭਾਗ ਨੇ ਜਬ਼ਤ ਕੀਤਾ ਹੈ। ਨਾਪ ਤੋਲ ਵਿਭਾਗ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ ਤੋਂ 7 ਡੱਬੇ ਨਾਜਾਇਜ਼ ਪਟਾਕਿਆਂ ਦੇ ਜ਼ਬਤ ਕੀਤੇ ਹਨ। ਇਹ ਪਟਾਕੇ ਬਿਨਾਂ ਬਿੱਲ ਤੋਂ ਵੇਚੇ ਜਾ ਰਹੇ ਸੀ।
ਨਾਪ ਤੋਲ ਵਿਭਾਗ ਦੇ ਇੰਸਪੈਕਟਰ ਰਾਜੇਸ਼ ਗਰਗ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ ਨੇ ਤੁਲਸੀ ਰਾਮ ਸਟਰੀਟ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਆਰਕੇ ਸਪੋਰਟਸ ਦੀ ਦੁਕਾਨ ਤੋਂ ਨਾਜਾਇਜ਼ ਤੌਰ 'ਤੇ ਵੇਚੇ ਜਾ ਰਹੇ ਪੌਪ ਪਟਾਕਿਆਂ ਦੇ ਸੱਤ ਡੱਬੇ ਜ਼ਬਤ ਕੀਤੇ ਹਨ। ਉਨ੍ਹਾਂ ਨੇ ਮੌਕੇ 'ਤੇ ਹੀ ਦੁਕਾਨਦਾਰ ਦਾ ਚਲਾਨ ਵੀ ਕੱਟ ਦਿੱਤਾ।
ਦੱਸ ਦੇਈਏ ਕਿ ਚਾਈਨਾਂ ਦੇ 'ਪੌਪ' ਪਟਾਕੇ 'ਤੇ ਪੂਰੇ ਦੇਸ਼ 'ਚ ਕੋਰਟ ਵੱਲੋਂ ਪਾਬੰਦੀ ਲਾਈ ਗਈ ਹੈ, ਕਿਉਂਕਿ ਇਸ 'ਚੋਂ ਪੋਟਾਸ਼ ਅਤੇ ਫ਼ਾਸਫ਼ੋਰਸ ਵਰਗੇ ਬਾਰੂਦ ਦੀ ਵਰਤੋਂ ਹੁੰਦੀ ਹੈ, ਜੋ ਕਿ ਵੱਡੇ ਨੁਕਸਾਨ ਦਾ ਕਾਰਨ ਬਣਦੇ ਹਨ।
ਹੋਲਸੇਲਰਾਂ ਨੇ ਚਾਇਨਾ ਦੀ ਥਾਂ ਇਨ੍ਹਾਂ ਡੱਬਿਆਂ 'ਤੇ ਮੇਡ ਇਨ ਇੰਡੀਆ ਲਿਖ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਜਦਕਿ ਭਾਰਤ 'ਚ ਅਜਿਹਾ ਪਟਾਕੇ ਕਿਤੇ ਨਹੀਂ ਬਣ ਰਿਹਾ।
ਇਹ ਵੀ ਪੜੋ: ਕੇਂਦਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਰਕੇ ਖਾਨਾਪੂਰਤੀ ਕੀਤੀ-ਕੈਪਟਨ
ਇਹ ਪੌਪ ਨਾਂ ਦਾ ਚਾਈਨਜ਼ ਪਟਾਕਾ ਦੋ ਨੰਬਰ ਵਿੱਚ ਹੀ ਮਾਰਕਿਟ 'ਚ ਵਿਕਦਾ ਹੈ ਕਿਉਂਕਿ ਡੱਬੇ 'ਤੇ ਕਿਸੇ ਵੀ ਫੈਕਟਰੀ ਦਾ ਨਾਂ, ਕਿੱਥੇ ਬਣਦਾ ਹੈ, ਇਸਦਾ ਸਥਾਨ ਜਾਂ ਕੋਈ ਨਿਰਧਾਰਿਤ ਰੇਟ, ਮੈਨੂਫੈਕਸਰ ਜਾਂ ਐਕਸਪਾਇਰ ਮਿਤੀ ਆਦਿ ਕੁਝ ਵੀ ਨਹੀਂ ਲਿਖਿਆ ਹੋਇਆ ਹੈ। ਇਨਾਂ ਹੀ ਨਹੀਂ ਇਨ੍ਹਾਂ ਪਟਾਕਿਆਂ ਦਾ ਕੋਈ ਬਿੱਲ ਤਕ ਨਹੀਂ ਹੈ। ਜਿਸ ਵਿਚ ਟੈਕਸ ਦੇ ਨਾਮ 'ਤੇ ਵੀ ਵੱਡੀ ਲੁੱਟ ਕੀਤੀ ਜਾ ਰਹੀ ਹੈ।