ਸ੍ਰੀ ਮੁਕਤਸਰ ਸਾਹਿਬ: ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ’ਤੇ ਬਣੇ ਇਤਿਹਾਸਕ ਪਾਰਕ ਅੱਜਕੱਲ੍ਹ ਨਸ਼ੇੜਿਆਂ ਦਾ ਅੱਡਾ ਬਣਿਆ ਹੋਇਆ ਹੈ। ਅਕਾਲੀ ਦਲ ਦੀ ਸਰਕਾਰ ਹੁੰਦਿਆਂ ਨਗਰ ਕੌਂਸਲ ਵੱਲੋਂ ਅੱਸੀ ਲੱਖ ਦੀ ਲਾਗਤ ਨਾਲ ਇਹ ਪਾਰਕ ਬਣਾਇਆ ਗਿਆ ਸੀ। ਇਸ ਪਾਰਕ 'ਚ ਮਾਤਾ ਭਾਗ ਕੌਰ 'ਤੇ ਹੋਰਾਂ ਗੁਰੂਆਂ ਦੀਆਂ ਦੀ ਪੱਥਰ ਦੀ ਮੂਰਤੀਆਂ ਬਣਾਈ ਗਈਆਂ ਸਨ। ਇਹ ਪਾਰਕ ਲੋਕਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਬਣਾਇਆ ਗਿਆ ਸੀ।
ਇਸਦੇ ਉਲਟ ਇਹ ਪਾਰਕ ਵੀ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਇਸ ਪਾਰਕ ਵਿਚ ਨਾ ਤਾਂ ਕੋਈ ਚੌਕੀਦਾਰ ਹੈ ਨਾ ਹੀ ਕੋਈ ਸਾਂਭ ਸੰਭਾਲ ਕਰਨ ਵਾਲਾ ਹੈ। ਇਸ ਪਾਰਕ ਵਿਚ ਜੋ ਮੂਰਤੀਆਂ ਲੱਗੀਆਂ ਹਨ ਸਾਰੀਆਂ ਹੀ ਖੰਡਨ ਹੋ ਚੁੱਕੀਆਂ ਹਨ। ਇਸ ਪਾਰਕ ਵਿੱਚ ਜਿਨ੍ਹੀਆਂ ਵੀ ਸਹੂਲਤਾਂ ਸਨ ਉਹ ਨਸ਼ੇੜਿਆਂ ਵੱਲੋੋਂ ਬਰਬਾਦ ਕਰ ਦਿੱਤੀਆਂ ਗਈਆਂ ਹਨ।
ਵਿਰਾਸਤੀ ਪਾਰਕ ਬਣਿਆ ਨਸ਼ੇੜੀਆਂ ਦਾ ਅੱਡਾ ਅਕਾਲੀ ਦਲ ਦੇ ਵਿਧਾਇਕ ਨੇ ਇਸ ਬਾਰੇ ਵਿੱਚ ਕਿਹਾ ਕਿ ਇਹ ਪਾਰਕ ਅਕਾਲੀ ਦਲ ਸਰਕਾਰ ਵੇਲੇ ਬਣਿਆ ਸੀ ਪਰ ਕੁਝ ਸਮੇਂ ਬਾਅਦ ਹੀ ਕਾਂਗਰਸ ਦੀ ਸਰਕਾਰ ਆ ਗਈ ਸੀ ਸਾਨੂੰ ਕਾਂਗਰਸ ਸਰਕਾਰ ਨੇ ਇਸ ਪਾਰਕ ਦੀ ਸਾਂਭ ਸੰਭਾਲ ਨਹੀਂ ਕਰਨ ਦਿੱਤੀ ਜੋ ਇਹ ਮੂਰਤੀਆਂ ਖੰਡਰ ਹੋਈਆਂ ਹਨ ਇਸ ਤੋਂ ਵੱਡੀ ਕੋਈ ਬੇਅਦਬੀ ਨਹੀਂ ਹੋ ਸਕਦੀ ਹੈ।
ਨਗਰ ਕੌਂਸਲ ਦੇ ਈ ਓ ਵਿਪਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪਾਰਕ ਦਾ ਕੋਈ ਠੇਕੇਦਾਰ ਠੇਕਾ ਨਹੀਂ ਲੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਜੋ ਹਾਲ ਪਾਰਕ ਦਾ ਹੋ ਰਿਹਾ ਹੈ ਉਹ ਸਾਰਾ ਸਿਆਸੀ ਪਾਰਟਿਆਂ ਦੇ ਕਾਰਨ ਹੋ ਰਿਹਾ ਹੈ। ਸਾਰਿਆਂ ਪਾਰਟਿਆਂ ਇਸ ਵਿੱਚ ਸਿਰਫ਼ ਸਿਆਸਤ ਕਰ ਰਹਿਆਂ ਹਨ।
ਇਹ ਵੀ ਪੜ੍ਹੋਂ : Punjab Electricity Crisis : ਸਿੱਧੂ ਦੇ ਬਿੱਲ ਤੋਂ ਵੇਰਕਾ ਨੂੰ ਕਿਉ ਲੱਗਿਆ ਕਰੰਟ !