ਸ੍ਰੀ ਮੁਕਤਸਰ ਸਾਹਿਬ: ਅਪਰਾਧ ਦੀ ਦੁਨੀਆ ਵਿਚ ਲੰਮਾ ਸਮਾਂ ਰਹਿਣ ਵਾਲੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਾਸੀ ਸਰਾਂਵਾ ਬੋਦਲਾ ਦੀ ਲਾਸ਼ ਮਲੋਟ ਸ੍ਰੀ ਗੰਗਾਨਗਰ ਰੇਲਵੇ ਟਰੈਕ ਤੋਂ ਨਜ਼ਦੀਕ ਪਿੰਡ ਡਬਵਾਲੀ ਢਾਬ ਤੋਂ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਇਕ ਅਣਪਛਾਤੀ ਲਾਸ਼ ਰੇਲਵੇ ਟਰੈਕ ਤੋਂ ਮਿਲੀ ਸੀ, ਜਿਸ ਨੂੰ ਪਛਾਣ ਲਈ 72 ਘੰਟੇ ਲਈ ਮੋਰਚਰੀ ਵਿਚ ਰੱਖਿਆ ਗਿਆ ਸੀ। ਅੱਜ ਜਿਸ ਦੀ ਪਛਾਣ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਜੋਂ ਹੋਈ ਹੈ। ਪਛਾਣ ਹੋਣ ਤੋਂ ਬਾਅਦ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਖਿਡਾਰੀ ਤੋਂ ਗੈਂਗਸਟਰ ਬਣਨ ਤਕ ਦਾ ਸਫਰ :ਲਵਲੀ ਬਾਬਾ ਤੇ ਸੁੱਖਾ ਕਾਹਲੋਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਕੌਮੀ ਪੱਧਰ ਉਤੇ ਖੇਡਣ ਵਾਲਾ ਹਰਜਿੰਦਰ ਸਿੰਘ ਵਿੱਕੀ ਗੌਂਡਰ ਬਣਿਆ। ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਕਦੇ ਡਿਸਕਸ ਥ੍ਰੋਅਰ ਸੀ। ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦੇ ਵਸਨੀਕ ਹਰਜਿੰਦਰ ਭੁੱਲਰ ਨੇ ਮੁੱਢਲੀ ਸਿੱਖਿਆ ਪਿੰਡ ਵਿੱਚ ਹੀ ਕੀਤੀ। ਇੱਥੇ ਰਹਿ ਕੇ ਉਸਨੇ ਰਾਜ ਪੱਧਰ ਤੱਕ ਡਿਸਕਸ ਥਰੋਅ ਖੇਡ ਵਿੱਚ ਤਗਮੇ ਜਿੱਤੇ ਪਰ ਇਸ ਤੋਂ ਬਾਅਦ ਉਹ ਹੋਰ ਪੜ੍ਹਾਈ ਅਤੇ ਸਿਖਲਾਈ ਲਈ ਜਲੰਧਰ ਚਲਾ ਗਿਆ ਅਤੇ ਸਪੀਡ ਫੰਡ ਅਕੈਡਮੀ ਵਿੱਚ ਸ਼ਾਮਲ ਹੋ ਗਿਆ। ਉਹ ਇੱਕ ਡਿਸਕਸ ਥ੍ਰੋਅਰ ਅਤੇ ਇੱਕ ਮੱਧਮ ਵਿਦਿਆਰਥੀ ਹੋਣ ਕਰਕੇ ਸਾਰਿਆਂ ਦੁਆਰਾ ਪਿਆਰ ਕੀਤਾ ਗਿਆ ਸੀ। ਦਿਨ ਭਰ ਗਰਾਊਂਡ ਵਿੱਚ ਅਭਿਆਸ ਕਰਨ ਕਾਰਨ ਉਸ ਦਾ ਨਾਂ ਬਦਲ ਕੇ ‘ਵਿੱਕੀ ਗਰਾਊਂਡਰ’ ਹੋ ਗਿਆ ਪਰ ਆਮ ਬੋਲਚਾਲ ਵਿੱਚ ਗਰਾਊਂਡਰ ਸ਼ਬਦ ਗੌਂਡਰ ਹੋ ਗਿਆ।