ਸ੍ਰੀ ਮੁਕਤਸਰ ਸਾਹਿਬ :ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਸੀ ਤੇ ਇਸ ਅੰਦੋਲਨ ਨੂੰ ਹੁਣ ਉਨ੍ਹਾਂ ਨੇ ਪਹਿਲਾਂ ਰੇਲਵੇ ਪਲਾਟਫਾਰਮ 'ਤੇ ਹੁਣ ਰੇਲਵੇ ਪਾਰਕਿੰਗ 'ਚ ਤਬਦੀਲ ਕਰ ਲਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ।
ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਖ਼ਾਲੀ, ਰੇਲ ਸੇਵਾ ਸ਼ੁਰੂ ਕਰਨ ਦੀ ਗੇਂਦ ਮੋਦੀ ਦੇ ਪਾਲ੍ਹੇ 'ਚ
ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਸੀ। ਇਸ ਅੰਦੋਲਨ ਨੂੰ ਹੁਣ ਉਨ੍ਹਾਂ ਨੇ ਪਹਿਲਾਂ ਰੇਲਵੇ ਪਲਾਟਫਾਰਮ 'ਤੇ ਹੁਣ ਰੇਲਵੇ ਪਾਰਕਿੰਗ 'ਚ ਤਬਦੀਲ ਕਰ ਲਿਆ ਹੈ।
ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਖ਼ਾਲੀ, ਰੇਲ ਸੇਵਾ ਸ਼ੁਰੂ ਕਰਨ ਦੀ ਗੇਂਦ ਮੋਦੀ ਦੇ ਪਾਲ੍ਹੇ 'ਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਜਨ ਸਹੂਲਤਾਂ ਨੂੰ ਮੁੱਖ ਰੱਖ ਕੇ ਰੇਲਵੇ ਟਰੈਕ ਖਾਲੀ ਕੀਤੇ ਗਏ। ਇਸ ਵਿੱਚ ਕੇਂਦਰ ਸਰਕਾਰ ਦਾ ਦਬਾਅ ਨਹੀਂ ਹੈ ਸਗੋਂ ਇਸ ਫੈਸਲੇ ਨਾਲ, ਮੋਦੀ ਸਰਕਾਰ ਵੱਲੋਂ ਆਪਣੇ ਏਜੰਟਾਂ ਰਾਹੀਂ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ 'ਤੇ ਕਰਾਰਾ ਥੱਪੜ ਮਾਰਿਆ ਗਿਆ ਹੈ।