ਪੰਜਾਬ

punjab

ETV Bharat / state

ਹਸਪਤਾਲ ਵਾਲਿਆਂ ਨੇ ਪੋਸਟਮਾਰਟਮ ਕਰਨ ਤੋਂ ਕੀਤਾ ਇਨਕਾਰ, ਮ੍ਰਿਤਕ ਦੇ ਪਰਿਵਾਰ ਨੇ ਲਾਇਆ ਧਰਨਾ

ਗਿੱਦੜਬਾਹਾ ਦੇ ਆਦਰਸ਼ ਨਗਰ ਵਿੱਚ ਭੇਦਭਰੇ ਹਾਲਾਤਾਂ 'ਚ ਵਿਅਕਤੀ ਦੀ ਲਾਸ਼ ਮਿਲੀ ਹੈ। ਸਿਵਲ ਹਸਪਤਾਲ ਨੇ ਉਸ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਵਿਰੋਧ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਧਰਨੇ ਉੱਤੇ ਬੈਠ ਗਏ ਹਨ।

ਫ਼ੋਟੋ
ਫ਼ੋਟੋ

By

Published : Mar 19, 2020, 12:19 PM IST

ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਆਦਰਸ਼ ਨਗਰ ਵਿੱਚ ਇੱਕ ਘਰ 'ਚੋਂ ਭੇਦਭਰੇ ਹਾਲਾਤਾਂ 'ਚ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਗਿੱਦੜਬਾਹਾ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਪਰ ਹਸਪਤਾਲ ਵੱਲੋਂ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ।

ਵੇਖੋ ਵੀਡੀਓ

ਮ੍ਰਿਤਕ ਦੀ ਪਛਾਣ 40 ਸਾਲਾ ਰਾਜੀਵ ਕੁਮਾਰ ਬਾਂਸਲ ਵਜੋਂ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਿਵਲ ਹਸਪਤਾਲ ਵੱਲੋਂ ਇਨਕਾਰ ਕਰਨ ਤੋਂ ਬਾਅਦ ਉਹ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਲਾਸ਼ ਨੂੰ ਲੈ ਕੇ ਫ਼ਰੀਦਕੋਟ ਨਹੀਂ ਜਾ ਸਕਦੇ ਅਤੇ ਪੋਸਟਮਾਰਟਮ ਸਥਾਨਕ ਹਸਪਤਾਲ 'ਚ ਕਰਵਾਉਣ ਦੀ ਮੰਗ ਕੀਤੀ।

ਇਸ ਸਬੰਧੀ ਸ਼ਹਿਰ ਦੇ ਸਮਾਜ ਸੇਵੀ ਐਡਵੋਕੇਟ ਨਰਾਇਣ ਦਾਸ ਸਿੰਗਲਾ ਨੇ ਕਿਹਾ ਕਿ ਪਰਿਵਾਰ ਸਦਮੇ 'ਚ ਹੈ। ਇਸ ਲਈ ਸਾਰਿਆਂ ਦੀ ਮੰਗ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਹੀ ਕੀਤਾ ਜਾਵੇ ਨਹੀਂ ਤਾਂ ਉਹ ਧਰਨਾ ਅਣਮਿੱਥੇ ਸਮੇਂ ਲਈ ਲਗਾਉਣ ਲਈ ਮਜਬੂਰ ਹੋਣਗੇ।

ਇਸ ਸਬੰਧੀ ਸਿਵਲ ਹਸਪਤਾਲ ਗਿੱਦੜਬਾਹਾ ਦੇ ਡਾਕਟਰਾਂ ਦੇ ਪੈਨਲ ਡਾ. ਚੀਮਾ, ਡਾ. ਜ਼ਸ਼ਨ ਅਤੇ ਡਾ. ਗੁਰਪ੍ਰੀਤ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਅਜਿਹੇ ਕੇਸਾਂ ਦਾ ਪੋਸਟਮਾਰਟਮ ਮਾਹਿਰ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ਵਿੱਚ ਫ਼ਰੀਦਕੋਟ ਵਿਖੇ ਹੋਵੇਗਾ ਅਤੇ ਉਹ ਆਪਣੇ ਤੌਰ 'ਤੇ ਪੋਸਟਮਾਰਟਮ ਨਹੀਂ ਕਰ ਸਕਦੇ।

ABOUT THE AUTHOR

...view details