ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਵਾਰਡ ਨੰਬਰ-1 ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਮੁਹੱਲਾ ਵਾਸੀ ਬਿੰਦਰ ਕੌਰ ਮੇਅਰ ਜਗਮੀਤ ਸਿੰਘ ਗੋਰਾ ਤੇ ਉਸ ਦੇ ਪਰਿਵਾਰ ਨਾਲ ਗਾਲ਼ੀ ਗਲੋਚ ਤੇ ਉਸ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲਾ ਰਹੀ ਹੈ।
ਬਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਨਵਾਂ ਮਕਾਨ ਬਣਾਇਆ ਹੈ ਜਿਸ ਲਈ ਉਨ੍ਹਾਂ ਨੇ ਗਲੀ ਵਿੱਚ ਸੀਵਰੇਜ ਦੀ ਪਾਈਪ ਆਪਣੇ ਹੀ ਪੈਸਿਆਂ ਨਾਲ ਪਾਈ ਹੈ। ਉਹ ਪਾਈਪ ਹੁਣ ਫੱਟ ਗਈ ਹੈ ਜਿਸ ਕਰਕੇ ਜਗਮੀਤ ਸਿੰਘ ਗੋਰਾ ਐਮ.ਸੀ ਤੇ ਉਸ ਦਾ ਪਰਿਵਾਰ ਹਰ ਰੋਜ਼ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ।