ਪੰਜਾਬ

punjab

ETV Bharat / state

ਇਲਾਜ 'ਚ ਕੁਤਾਹੀ ਵਰਤਣ ਕਾਰਨ ਹਸਪਤਾਲ ਨੂੰ ਲੱਗਾ 10 ਲੱਖ ਦਾ ਜ਼ੁਰਮਾਨਾ - ਮਲੋਟ ਰੋਡ ਸਥਿਤ ਆਨੰਦ ਹਸਪਤਾਲ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕੰਜ਼ਿਊਮਰ ਕੋਰਟ ਨੇ ਇੱਕ ਨਿੱਜੀ ਹਸਪਤਾਲ ਨੂੰ ਇਲਾਜ਼ ਵਿੱਚ ਕੁਤਾਹੀ ਵਰਤਣ ਦੇ ਚੱਲਦੇ 10 ਲੱਖ ਦਾ ਜ਼ੁਰਮਾਨਾ ਲਾਇਆ ਹੈ ਅਤੇ ਹੋਰ ਖ਼ਰਚੇ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਲਾਜ ਵਿੱਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵੱਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਫ਼ੋਟੋ

By

Published : Sep 25, 2019, 10:53 AM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਕੰਜ਼ਿਊਮਰ ਕੋਰਟ ਨੇ ਇੱਕ ਨਿੱਜੀ ਹਸਪਤਾਲ ਨੂੰ ਇਲਾਜ਼ ਵਿੱਚ ਕੁਤਾਹੀ ਵਰਤਣ ਦੇ ਚੱਲਦੇ 10 ਲੱਖ ਦਾ ਜ਼ੁਰਮਾਨਾ ਲਾਇਆ ਹੈ ਅਤੇ ਹੋਰ ਖ਼ਰਚੇ ਅਦਾ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਪਿੰਡ ਚੜ੍ਹੇਵਣ ਦੇ ਦਲੇਰ ਸਿੰਘ ਦੀ ਪਤਨੀ ਜਸਪਿੰਦਰ ਕੌਰ ਦਾ ਗ਼ਲਤ ਇਲਾਜ ਕਰਨ ਤੋਂ ਬਾਅਦ ਸਰੀਰ ਵਿੱਚ ਇਨਫ਼ੈਕਸ਼ਨ ਫ਼ੈਲਣ ਕਾਰਨ 18 ਅਪ੍ਰੈਲ 2107 ਨੂੰ ਮੌਤ ਹੋ ਗਈ ਸੀ। ਇਲਾਜ ਵਿੱਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵੱਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।


ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਜਸਪਿੰਦਰ ਕੌਰ ਦੇ ਪੇਟ ਵਿੱਚ ਦਰਦ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਸੈਂਟਰ ਤੋਂ ਅਲਟਰਾਸਾਊਾਡ ਕਰਵਾਇਆ। ਇਸ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਆਨੰਦ ਹਸਪਤਾਲ ਵਿਖੇ ਡਾ.ਐਸ.ਕੇ. ਅਰੋੜਾ ਨੂੰ ਚੈੱਕਅਪ ਕਰਵਾਇਆ ਤਾਂ ਉਨ੍ਹਾਂ ਦੱਸਿਆ ਕਿ ਜਸਪਿੰਦਰ ਕੌਰ ਦੇ ਪੇਟ ਵਿੱਚ ਪੱਥਰੀ ਹੈ, ਜਿਸ ਦਾ ਆਪ੍ਰੇਸ਼ਨ ਕਰਨਾ ਪਵੇਗਾ। ਡਾ: ਅਰੋੜਾ ਨੇ ਪੀੜਤ ਧਿਰ ਤੋਂ 10 ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਆਪ੍ਰੇਸ਼ਨ ਕਰ ਦਿੱਤਾ, ਪਰ ਅਗਲੇ ਦਿਨ ਹੀ ਮਰੀਜ਼ ਦੀ ਗੰਭੀਰ ਹਾਲਤ ਬਾਰੇ ਜਾਣਕਾਰੀ ਦਿੱਤੇ ਬਿਨਾਂ ਉਸ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਿੱਥੇ ਜਾ ਕੇ ਮਰੀਜ਼ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਆਪ੍ਰੇਸ਼ਨ ਵਿੱਚ ਵਰਤੀ ਅਣਗਹਿਲੀ ਕਾਰਨ ਉਸ ਦੇ ਸਰੀਰ ਵਿੱਚ ਇਨਫ਼ੈਕਸ਼ਨ ਫ਼ੈਲ ਗਈ ਹੈ।

ਵੀਡੀਓ


ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਜਸਪਿੰਦਰ ਕੌਰ ਦਾ ਕਰੀਬ ਹਫ਼ਤਾ ਇਲਾਜ ਚੱਲਦਾ ਰਿਹਾ, ਪਰ ਅਖ਼ੀਰਕਾਰ ਉਸ ਦੀ ਮੌਤ ਹੋ ਗਈ। ਮਰੀਜ਼ ਦੇ ਵਾਰਸਾਂ ਦਾ ਉਸ ਦੇ ਇਲਾਜ 'ਤੇ ਕਰੀਬ 2.5 ਲੱਖ ਰੁਪਏ ਖ਼ਰਚਾ ਆਇਆ। ਇਸ 'ਤੇ ਮਰੀਜ਼ ਦੇ ਵਾਰਸਾਂ ਨੇ ਸ਼ਿਕਾਇਤ ਦਾਖ਼ਲ ਕਰ ਦਿੱਤੀ ਅਤੇ ਮਰੀਜ 'ਤੇ ਹੋਇਆ ਖ਼ਰਚਾ ਅਤੇ ਮੁਆਵਜ਼ੇ ਦੀ ਮੰਗ ਕੀਤੀ। ਫ਼ੋਰਮ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫ਼ੈਸਲਾ ਕਰਦਿਆਂ ਕਿਹਾ ਕਿ ਭਾਵੇਂ ਜਾਨੀ ਨੁਕਸਾਨ ਦੀ ਕਿਸੇ ਵੀ ਹਾਲਤ ਵਿੱਚ ਭਰਪਾਈ ਨਹੀਂ ਕੀਤੀ ਜਾ ਸਕਦੀ, ਪਰ ਫ਼ਿਰ ਵੀ ਮ੍ਰਿਤਕਾ ਜਸਪਿੰਦਰ ਕੌਰ ਦੇ ਇਲਾਜ ਵਿੱਚ ਵਰਤੀ ਗਈ ਅਣਗਹਿਲੀ ਦੇ ਇਲਾਜ ਵਿੱਚ ਲਈ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਜੁਰਮਾਨਾ ਅਤੇ 10 ਹਜ਼ਾਰ ਰੁਪਏ ਕੇਸ ਖ਼ਰਚੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ। ਹੁਕਮ ਦੇ 30 ਦਿਨਾਂ ਅੰਦਰ ਜੇਕਰ ਜੁਰਮਾਨਾ ਪੀੜਤ ਧਿਰ ਨੂੰ ਨਾ ਦਿੱਤਾ ਗਿਆ ਤਾਂ ਇਸ ਮਗਰੋਂ 9 ਫ਼ੀਸਦੀ ਵਿਆਜ ਸਮੇਤ ਜੁਰਮਾਨੇ ਦੀ ਰਾਸ਼ੀ ਅਦਾ ਕਰਨੀ ਪਵੇਗੀ।


ਇਹ ਵੀ ਪੜ੍ਹੋ: ਨੀਟੂ ਸ਼ਟਰਾਂ ਵਾਲਾ ਨੇ ਪਰਿਵਾਰ ਸਮੇਤ ਜ਼ਿਮਨੀ ਚੋਣਾਂ ਲੜਨ ਦਾ ਕੀਤਾ ਐਲਾਨ

ABOUT THE AUTHOR

...view details