ਪੰਜਾਬ

punjab

ETV Bharat / state

ਵਿਜੀਲੈਂਸ ਵਿਭਾਗ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

ਸ਼ਿਕਾਇਤਕਰਤਾ ਨੇ ਐਸਐਸਪੀ ਨਵਾਂਸ਼ਹਿਰ ਨੂੰ ਦੱਸਿਆ ਸੀ ਕਿ ਉਸ ਦੇ ਪਿੰਡ ਦੇ ਹੀ ਕੁਝ ਵਿਅਕਤੀ ਉਸ ਨੂੰ ਧਮਕੀਆਂ ਦੇ ਰਹੇ ਸਨ ਜਿਸ ਸਬੰਧੀ ਉਸ ਵਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਉਕਤ ਏ.ਐਸ.ਆਈ ਕਾਰਵਾਈ ਕਰਨ ਦੇ ਲਈ ਉਸ ਕੋਲੋਂ 13 ਹਜ਼ਾਰ ਦੀ ਰਿਸ਼ਵਤ ਮੰਗ ਰਿਹਾ ਸੀ।

ਵਿਜੀਲੈਂਸ ਵਿਭਾਗ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
ਵਿਜੀਲੈਂਸ ਵਿਭਾਗ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

By

Published : Apr 14, 2022, 8:48 PM IST

ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਵਿਜੀਲੈਂਸ ਵਿਭਾਗ ਨੇ ਥਾਣਾ ਔੜ 'ਚ ਤੈਨਾਤ ਏ.ਐਸ.ਆਈ ਰਾਮ ਪ੍ਰਕਾਸ਼ ਨੂੰ 12 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ।

ਇਸ 'ਚ ਸ਼ਿਕਾਇਤਕਰਤਾ ਨੇ ਐਸਐਸਪੀ ਨਵਾਂਸ਼ਹਿਰ ਨੂੰ ਦੱਸਿਆ ਸੀ ਕਿ ਉਸ ਦੇ ਪਿੰਡ ਦੇ ਹੀ ਕੁਝ ਵਿਅਕਤੀ ਉਸ ਨੂੰ ਧਮਕੀਆਂ ਦੇ ਰਹੇ ਸਨ ਜਿਸ ਸਬੰਧੀ ਉਸ ਵਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਉਕਤ ਏ.ਐਸ.ਆਈ ਕਾਰਵਾਈ ਕਰਨ ਦੇ ਲਈ ਉਸ ਕੋਲੋਂ 13 ਹਜ਼ਾਰ ਦੀ ਰਿਸ਼ਵਤ ਮੰਗ ਰਿਹਾ ਸੀ।

ਵਿਜੀਲੈਂਸ ਵਿਭਾਗ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਨਵਾਂਸ਼ਹਿਰ ਦੇ ਡੀਐਸਪੀ ਨਿਰੰਜਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਪਿੰਡ ਪੰਦਰਾਵਲ ਨੇ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਨੂੰ ਆਪਣੇ ਹੀ ਪਿੰਡ ਦੇ ਕੁਝ ਵਿਅਕਤੀਆ ਖ਼ਿਲਾਫ਼ ਧਮਕੀਆਂ ਦੇਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਸ਼ਿਕਾਇਤ 'ਚ ਉਕਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰਨ ਲਈ ਏਐਸਆਈ ਰਾਮ ਪ੍ਰਕਾਸ਼ ਨੇ ਜਗਤਾਰ ਸਿੰਘ ਕੋਲੋਂ 13 ਹਾਜਰ ਰੁਪਏ ਦੀ ਮੰਗ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਅੰਤਿਮ ਸਮੇਂ ਰਿਸ਼ਵਤ ਦੇ ਪੈਸਿਆਂ ਦਾ ਸੌਦਾ 12 ਹਾਜ਼ਰ 'ਚ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ਏਐਸਆਈ ਰਾਮ ਪ੍ਰਕਾਸ ਖਿਲਾਫ਼ ਇਕ ਸ਼ਿਕਾਇਤ ਵਿਜੀਲੈਂਸ ਵਿਭਾਗ ਨਵਾਂਸ਼ਹਿਰ ਨੂੰ ਵੀ ਦਿੱਤੀ। ਜਿਸ ਦੇ ਚੱਲਦਿਆਂ ਵਿਜੀਲੈਂਸ ਵਿਭਾਗ ਦੇ ਡੀਐਸਪੀ ਨਿਰੰਜਨ ਸਿੰਘ ਦੀ ਟੀਮ ਵਲੋਂ ਤਰੁੰਤ ਕਾਰਵਾਈ ਕਰਦਿਆਂ ਅਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਟ੍ਰੈਪ ਲੱਗਾਕੇ ਏਐਸਆਈ ਰਾਮ ਪ੍ਰਕਾਸ਼ ਨੂੰ 12 ਹਾਜਰ ਰੁਪਏ ਦੀ ਰਾਸ਼ੀ, ਜਿਸ 'ਚ ਪੰਜ ਪੰਜ ਸੌ ਦੇ 24 ਨੋਟਾਂ ਸਮੇਤ ਰੰਗੇ ਹੱਥੀ ਕਾਬੂ ਕਰ ਲਿਆ।

ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮੁਲਜ਼ਮ ਏ.ਐਸ.ਆਈ 'ਤੇ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰ ਪੁੱਛਗਿਛ ਤੋਂ ਹੀ ਪਤਾ ਲੱਗੇਗਾ ਕਿ ਉਕਤ ਮੁਲਜ਼ਮ ਵਲੋਂ ਪਹਿਲਾਂ ਕਿੰਨੀ ਵਾਰ ਰਿਸ਼ਵਤ ਲਈ ਗਈ ਹੈ।

ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਚਰਨਜੀਤ ਚੰਨੀ ਨਾਲ ਕੀਤੀ ਮੁਲਾਕਾਤ, ਕਹੀਆਂ ਇਹ ਵੱਡੀਆਂ ਗੱਲਾਂ...

ABOUT THE AUTHOR

...view details