ਨਵਾਂਸ਼ਹਿਰ:ਕਿਸਾਨੀ ਸੰਘਰਸ਼ ਨੂੰ ਸਮਰਪਿਤ ਲਾੜੇ ਨੇ ਟਰੈਕਟਰ 'ਤੇ ਵਿਆਹ ਕਰਵਾਉਣ ਲਈ ਜਲੰਧਰ ਤੋਂ ਨਵਾਂਸ਼ਹਿਰ ਪਹੁੰਚਿਆ। ਅੰਮ੍ਰਿਤਪਾਲ ਸਿੰਘ ਨੇ ਆਪਣੀ ਬਰਾਤ ਇੱਕ ਟਰੈਕਟਰ 'ਤੇ ਲਿਆ ਕੇ ਖੇਤੀ ਸੰਘਰਸ਼ ਨੂੰ ਸਮਰਪਿਤ ਕਰਦਿਆਂ ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਰਾਹੋਂ ਤੋਂ ਪਿੰਡ ਤੱਲਣ ਤੋਂ ਇਕ ਸਧਾਰਨ ਤਰੀਕੇ ਨਾਲ਼ ਵਿਆਹ ਕਰਵਾਕੇ ਨੌਜਵਾਨ ਪੀੜ੍ਹੀ ਨੂੰ ਵੀ ਸੇਧ ਦਿੱਤੀ ਹੈ।
ਜਦੋਂ ਲਾੜਾ ਲਾੜੀ ਨੂੰ ਵਿਆਹ ਕਰਵਾਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਲੋਕ ਵਿਆਹੀ ਜੋੜੀ ਨੂੰ ਖੜ ਖੜ ਦੇਖ ਰਹੇ ਸਨ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਅਤੇ ਉਹ ਇੱਕ ਸਧਾਰਣ ਢੰਗ ਨਾਲ ਵਿਆਹ ਕੇ ਆਪਣੇ ਹਮ ਸਫ਼ਰ ਨੂੰ ਟਰੈਕਟਰ ‘ਤੇ ਲਿਜਾ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਲਾੜੀ ਹਰਪ੍ਰੀਤ ਕੌਰ ਨਿਵਾਸੀ ਰਾਹੋ ਨੇ ਕਿਹਾ ਕਿ ਮੈਂ ਆਪਣੇ ਪਤੀ ਅਤੇ ਉਸਦੇ ਪਰਿਵਾਰ ਨਾਲ ਹਰ ਤਰਾਂ ਨਾਲ ਸਹਿਮਤ ਹੋਵਾਂਗੀ । ਲਾੜੀ ਨੇ ਕਿਹਾ ਕਿ ਚਾਹੇ ਉਸਨੂੰ ਮੋਟਰਸਾਇਕਲ 'ਤੇ ਵਿਆਹ ਕੇ ਲੈ ਜਾਵੇ ਚਾਹੇ ਟਰੈਕਟਰ' ਤੇ ਮੇਰੀ ਖੁਸ਼ੀ ਉਨ੍ਹਾਂ ਦੀ ਖੁਸ਼ੀ ਵਿਚ ਹੈ।
ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੂੰ ਨੌਜਵਾਨ ਨੇ ਕਰਵਾਇਆ ਅਨੋਖਾ ਵਿਆਹ ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਸਾਦੇ ਤਰੀਕੇ ਨਾਲ ਵਿਆਹ ਕਰਵਾਉਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਆਹਾਂ ਦੇ ਵਿੱਚ ਫਜੂਲ ਖਰਚੀ ਨਹੀਂ ਕਰਨੀ ਚਾਹੀਦੀ ਕਿਉਂਕਿ ਬਾਅਦ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ। ਉਨ੍ਹਾਂ ਕਿਹਾ ਕਿ ਥੋੜ੍ਹੇ ਬਰਾਤੀ ਬਰਾਤ ਵਿੱਚ ਲਿਆਂਦੇ ਗਏ ਹਨ ਤਾਂ ਕਿ ਘੱਟ ਤੋਂ ਘੱਟ ਖਰਚਾ ਕੀਤਾ ਜਾਵੇ।
ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ