ਪੰਜਾਬ

punjab

ETV Bharat / state

ਦੁਕਾਨ 'ਤੇ ਖਰੀਦਦਾਰੀ ਕਰਨ ਆਏ ਵਿਅਕਤੀ ਦੀ ਜੇਬ ਵਿੱਚੋਂ ਕੱਢੇ ਪੈਸੇ - CCTV

ਨਵਾਂਸ਼ਹਿਰ ਦੀ ਦਾਣਾ ਮੰਡੀ ਵਿਚ ਇਕ ਦੁਕਾਨ ਉਤੇ ਇਕ ਖਰੀਦਦਾਰ ਸਮਾਨ ਲੈਣ ਲਈ ਆਇਆ। ਇਸ ਦੌਰਾਨ ਇਕ ਵਿਅਕਤੀ ਨੇ ਜੇਬ ਵਿਚੋਂ ਰੁਪਏ ਕੱਢ ਲਏ ਹਨ।ਚੋਰੀ ਦੀ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ।

ਦੁਕਾਨ 'ਤੇ ਖਰੀਦਦਾਰੀ ਕਰਨ ਆਏ ਵਿਅਕਤੀ ਦੀ ਜੇਬ ਵਿੱਚੋਂ ਕੱਢੇ ਪੈਸੇ
ਦੁਕਾਨ 'ਤੇ ਖਰੀਦਦਾਰੀ ਕਰਨ ਆਏ ਵਿਅਕਤੀ ਦੀ ਜੇਬ ਵਿੱਚੋਂ ਕੱਢੇ ਪੈਸੇ

By

Published : Jul 31, 2021, 10:46 PM IST

ਨਵਾਂਸ਼ਹਿਰ: ਦਾਣਾ ਮੰਡੀ ਵਿੱਚ ਇੱਕ ਦੁਕਾਨ 'ਤੇ ਖਰੀਦਦਾਰੀ ਕਰਨ ਆਏ ਵਿਅਕਤੀ ਦੀ ਜੇਬ ਵਿੱਚੋਂ ਨੌਸਰਬਾਜ਼ ਨੇ ਪੈਸੇ ਕੱਢੇ।ਚੋਰੀ ਦੀ ਸਾਰੀ ਵਾਰਦਾਤ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਦੁਕਾਨ 'ਤੇ ਖਰੀਦਦਾਰੀ ਕਰਨ ਆਏ ਵਿਅਕਤੀ ਦੀ ਜੇਬ ਵਿੱਚੋਂ ਕੱਢੇ ਪੈਸੇ

ਜਾਣਕਾਰੀ ਅਨੁਸਾਰ ਪਿੰਡ ਦੌਲਤਪੁਰ ਦੇ ਵਸਨੀਕ ਕ੍ਰਿਸ਼ਨ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਦੌਲਤਪੁਰ ਵਿੱਚ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਵਾਂਗ ਨਵਾਂਸ਼ਹਿਰ ਦਾਣਾ ਮੰਡੀ ਤੋਂ ਸਾਮਾਨ ਖਰੀਦਣ ਆਇਆ ਸੀ। ਇਸ ਦੌਰਾਨ ਜਦੋਂ ਉਹ ਦੁਕਾਨ 'ਤੇ ਸਾਮਾਨ ਖਰੀਦ ਰਿਹਾ ਸੀ ਤਾਂ ਅਚਾਨਕ ਉਸ ਦੇ ਪਿੱਛੇ ਕਰੀਬ 20 ਸਾਲ ਦਾ ਨੌਜਵਾਨ ਆਇਆ ਅਤੇ ਉਸ ਨੇ ਬਹੁਤ ਹੀ ਚਲਾਕੀ ਨਾਲ ਉਸ ਦੀ ਜੇਬ' ਚੋਂ ਕਰੀਬ 10 ਹਜ਼ਾਰ ਰੁਪਏ ਕੱਢ ਲਏ ਹਨ ਅਤੇ ਸਾਰੀ ਵਾਰਦਾਤ ਸੀਸੀਟੀਵੀ (CCTV) ਕੈਮਰੇ ਵਿਚ ਕੈਦ ਹੋ ਗਈ।

ਜਾਂਚ ਅਧਿਕਾਰੀ ਰਾਮ ਸਿੰਘ ਨੇ ਕਿਹਾ ਕਿ ਲਿਖਤੀ ਸ਼ਿਕਾਇਤ ਆਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮਿਲੀ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਮੌਕੇ ਵੀ ਬੰਦ ਰਿਹਾ ਜਲਿਆਂਵਾਲਾ ਬਾਗ਼ ਦਾ ਗੇਟ

ABOUT THE AUTHOR

...view details