ਸੰਗਰੂਰ: 21 ਜੁਲਾਈ ਨੂੰ ਦੇਸ਼ ਭਰ ਵਿੱਚ ਈਦ ਉਲ ਅਜ਼ਹਾ ਯਾਨੀ ਕਿ ਬਕਰੀਦ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਜੇਕਰ ਗੱਲ ਕਰੀਏ ਪੰਜਾਬ ਦੇ ਬਹੁ ਮੁਸਲਿਮ ਆਬਾਦੀ ਵਾਲੇ ਸ਼ਹਿਰ ਮਾਲੇਰਕੋਟਲਾ ਦੀ ਤਾਂ ਇੱਥੇ ਵੀ ਬਕਰੀਦ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਦੇਖਣ ਨੂੰ ਮਿਲ ਰਹੀਆਂ ਹਨ।
ਪੰਜਾਬ ਦੀ ਸਭ ਤੋਂ ਵੱਡੀ ਬੱਕਰਿਆਂ ਦੀ ਮੰਡੀ ਮਲੇਰਕੋਟਲਾ ਅਨਾਜ ਮੰਡੀ ਵਿੱਚ ਹਰ ਸਾਲ ਵਾਂਗ ਇਸ ਸਾਲ ਵੀ ਲੱਗੀ ਹੋਈ ਹੈ। ਜਿੱਥੇ ਪੰਜਾਬ ਹੀ ਨਹੀਂ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਵਪਾਰੀ ਆਪਣੇ ਪਾਲੇ ਹੋਏ ਵਧੀਆ ਨਸਲ ਦੇ ਬੱਕਰੇ ਇੱਥੇ ਵੇਚਣ ਲਈ ਆਉਂਦੇ ਹਨ ਤੇ ਚੰਗਾ ਮੁਨਾਫ਼ਾ ਕਮਾਉਂਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮੰਦੀ ਦੀ ਮਾਰ ਹੈ। ਜਿਸ ਕਰਕੇ ਉਨ੍ਹਾਂ ਦੇ ਬੱਕਰਿਆਂ ਦੀ ਕੀਮਤ ਵਾਜਿਬ ਨਹੀਂ ਮਿਲ ਰਹੀ।