ਸੰਗਰੂਰ: ਸੰਗਰੂਰ ਵਿਖੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਅਤੇ ਉਹਨਾਂ ਦੀ ਮਾਤਾ ਦਾ ਜੀੳ ਜੀ ਸਾਬਕਾ ਸੈਨਿਕਾਂ ਵੱਲੋਂ ਗੱਡੀ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। Strong protest against CM Mann wife and mother. News of CM wife protest in Sangrur.
Strong protest against CM Mann wife and mother in Sangrur ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਵੀ ਝੜਪ ਹੋ ਗਈ। ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਸੀਓਜੀ ਸੈਨਿਕਾਂ ਵੱਲੋਂ ਇਹ ਵਿਰੋਧੀ ਕੀਤਾ ਗਿਆ ਹੈ। ਇਸ ਮੌਕੇ ਮਾਹੌਲ ਕਾਫੀ ਤਣਾਅ ਵਾਲਾ ਬਣ ਗਿਆ। ਮੌਕੇ ਉਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਪਰ ਪ੍ਰਦਰਸ਼ਨਕਾਰੀ ਵੀ ਵੱਡੀ ਗਿਣਤੀ ਵਿਚ ਸਨ।
Strong protest against CM Mann wife and mother in Sangrur
ਪੁਲਿਸ ਨੇ ਹਾਲਾਤ ਨੂੰ ਵੇਖਦੇ ਹੋਏ ਪ੍ਰਦਰਸ਼ਨਕਾਰੀਆਂ ਖਿਡਾਉਂਣ ਲਈ ਖਿੱਚਧੂਹ ਵੀ ਕੀਤੀ। ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ, ਮਾਤਾ ਅਤੇ ਭੈਣ ਨੂੰ G.O.G. ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ। ਸਾਬਕਾ ਫ਼ੌਜੀਆਂ ਵਲੋਂ ਦਫ਼ਤਰ ਨੂੰ ਦੋ ਪਾਸਿਉਂ ਘੇਰਨ ਕਾਰਨ ਪਹਿਲਾਂ ਤਾਂ ਮੁੱਖ ਮੰਤਰੀ ਦੀ ਪਤਨੀ, ਮਾਤਾ ਅਤੇ ਭੈਣ ਤੈਅ ਸਮੇਂ ਤੋਂ ਲਗਭਗ ਦੋ ਘੰਟੇ ਦੇਰੀ ਨਾਲ ਪਹੁੰਚੀਆਂ ਅਤੇ ਵਾਪਸੀ ਮੌਕੇ ਪੁਲਿਸ ਨੂੰ ਫ਼ੌਜੀਆਂ ਨਾਲ ਜੋਰ ਜ਼ਬਰਦਸਤੀ ਕਰਦਿਆਂ ਧੱਕਾ-ਮੁੱਕੀ ਕਰਨੀ ਪਈ ਅਤੇ ਕਾਫ਼ਲੇ ਨੂੰ ਕੱਢਿਆ ਗਿਆ।
ਇਹ ਵੀ ਪੜ੍ਹੋ:AAP ਵਿਧਾਇਕ ਬਲਜਿੰਦਰ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ