ਅੱਜ ਪੇਸ਼ ਹੋਏ ਬਜਟ ਬਾਰੇ ਕੀ ਕਹਿਣਾ ਹੈ ਨੌਜਵਾਨ, ਮਹਿਲਾਵਾਂ ਤੇ ਕਿਸਾਨਾਂ ਦਾ
ਸੰਗਰੂਰ: ਇੱਕ ਪਾਸੇ ਬਜਟ ਆਉਣ ਤੋਂ ਬਾਅਦ ਕਿਸਾਨਾਂ ਲਈ 6000 ਰੁਪਏ ਪ੍ਰਤੀ ਸਾਲਾਨਾ ਰਾਸ਼ੀ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਕੁਦਰਤੀ ਆਪਦਾ ਦੇ ਚਲਦੇ ਹੋਏ ਨੁਕਸਾਨ 'ਤੇ ਵੀ ਕੇਂਦਰ ਸਰਕਾਰ ਨੇ ਵਿਆਜ ਦਰ ਵਿੱਚ ਛੂਟ ਦਾ ਐਲਾਨ ਕੀਤਾ ਹੈ, ਪਰ ਕਿਸਾਨਾਂ ਨੂੰ ਇਸ ਵਿੱਚ ਕੁੱਝ ਵੀ ਰਾਹਤ ਮਹਿਸੂਸ ਨਹੀਂ ਹੋ ਰਹੀ। ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਨੌਜਵਾਨ ਪੀੜੀ ਵਿੱਚ ਮੋਦੀ ਨਾਲ ਨਰਾਜ਼ਗੀ ਨਜ਼ਰ ਆਈ।
ਬਜਟ ਬਾਰੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ।
ਕੇਂਦਰੀ ਬਜਟ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਨੌਜਵਾਨ ਕੁੜੀਆਂ ਅਤੇ ਮਹਿਲਾਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਹਰ ਵਾਰ ਬਜਟ ਪੇਸ਼ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਵੇਖਣ ਨੂੰ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ ਪਰ ਅੱਜ ਦੇ ਸਮੇਂ 'ਚ ਜੇਕਰ ਵੇਖਿਆ ਜਾਵੇ ਤਾਂ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਾ ਹੈ, ਕਿਉਂਕਿ ਪਰਿਵਾਰ ਦੇ ਮੈਂਬਰਾਂ ਦੀ ਕਮਾਈ ਥੋੜੀ ਹੈ ਜਿਸ ਨਾਲ ਰੋਜ਼ਾਨਾ ਜਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ।
ਬਜਟ ਬਾਰੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ।
ਦੂਜੇ ਪਾਸੇ, ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮਹਿੰਗਾਈ ਅਤੇ ਕਿਸਾਨੀ ਖ਼ਰਚ ਵੱਧ ਰਿਹਾ ਹੈ, ਉਸ ਮੁਤਾਬਕ 6000 ਰੁਪਏ ਨਾਲ ਕੁੱਝ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਤੱਕ ਬੋਝ ਹੇਠ ਡੁੱਬੇ ਕਿਸਾਨ ਨੂੰ ਵਾਅਦਿਆਂ ਤੋਂ ਇਲਾਵਾ ਕੁੱਝ ਨਹੀਂ ਮਿਲਿਆ।