ਮਲੇਰਕੋਟਲਾ: ਸ਼ਮਸੇਰ ਸਿੰਘ ਦੂਲੋ ਨੇ ਕਾਗਰਸ ਸਰਕਾਰ ਦੇ ਖਿਲਾਫ਼ ਬੋਲਦਿਆ ਕਿਹਾ ਕਿ ਅੱਜ ਵੀ ਸੂਬੇ ਵਿੱਚ ਨਸ਼ਿਆ ਦਾ ਬੋਲਬਾਲਾ ਹੈ ਭਾਵੇ ਕਿ ਪੰਜਾਬ ਪੁਲਿਸ ਨਸ਼ਾ ਵੇਚਣ ਵਾਲਿਆ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਪਰ ਫਿਰ ਵੀ ਵੱਡੇ ਨਸ਼ੇ ਦੇ ਕਾਰੋਬਾਰੀ ਆਪਣਾ ਕੰਮ ਕਰਦੇ ਆ ਰਹੇ ਹਨ।
ਇਸ ਮੌਕੇ ਬੋਲਦਿਆਂ ਦੂਲੋ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਅੱਜ ਪੰਜਾਬ ਦਾ ਨੌਜਵਾਨ ਹਰ ਖੇਤਰ ਵਿੱਚੋਂ ਪਛੜ ਰਿਹਾ ਹੈ ਇਸ ਦਾ ਮੁੱਖ ਕਾਰਨ ਉਸਦਾ ਰੁਝਾਨ ਨਸ਼ਿਆਂ ਵੱਲ ਨੂੰ ਹੋਣਾ ਹੈ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ ਕਿ ਪੰਜਾਬ ਦੇ ਨੌਜਵਾਨ ਯੂ.ਪੀ.ਐਸ.ਸੀ ਦੇ ਇਮਤਿਹਾਨਾਂ ਵਿੱਚ ਆਪਣੀ ਹੋਂਦ ਦਾ ਅਹਿਸਾਸ ਪੂਰੇ ਦੇਸ਼ ਵਾਸੀਆਂ ਨੂੰ ਕਰਵਾਉਂਦੇ ਸੀ ਪਰ ਅੱਜ ਇਹ ਥਾਂ ਬਿਹਾਰ ਅਤੇ ਯੂਪੀ ਵਰਗੇ ਪਛੜੇ ਰਾਜਾਂ ਨੇ ਲੈ ਲਈ ਹੈ, ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਪੁਰਾਣੀ ਪੁਜੀਸ਼ਨ ਤੇ ਲਿਆਉਣ ਲਈ ਅਸੀਂ ਸਾਰੇ ਰਲਕੇ ਹੰਭਲਾ ਮਾਰੀਏ।
ਆਪਣੀ ਹੀ ਸਰਕਾਰ ਵਿਰੁੱਧ ਦੂਲੋ ਦੇ ਤਿੱਖੇ ਹੋਏ ਤੇਵਰ ਮੈਂਗਲ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਕਰਵਾਏ ਗਏ ਇੱਕ ਸਨਮਾਨ ਸਮਾਰੋਹ ਵਿੱਚ ਟਰੱਸਟ ਦੇ ਵਿਸ਼ੇਸ਼ ਸੱਦੇ ਸ਼ਮਸ਼ੇਰ ਸਿੰਘ ਦੂਲੋ ਅਮਰਗੜ੍ਹ ਪਹੁੰਚੇ। ਇਸ ਮੌਕੇ ਉਨ੍ਹਾਂ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਤ ਹੁੰਦਿਆਂ ਟਰੱਸਟ ਨੂੰ 5 ਲੱਖ ਦੀ ਗ੍ਰਾਂਟ ਹੋਰ ਦੇਣ ਦਾ ਵੀ ਵਾਅਦਾ ਕੀਤਾ।