ਮਲੇਰਕੋਟਲਾ: ਸ਼ਹਿਰ ਵਿੱਚ ਸੰਗਰੂਰ ਦੇ ਟਰੱਕ ਯੂਨੀਆਨ, ਆੜ੍ਹਤੀਆਂ ਤੇ ਮਜ਼ਦੂਰਾਂ ਨੇ ਰੋਡ ਜਾਮ ਕਰਕੇ ਸਰਕਾਰ ਵਿਰੁੱਧ ਧਰਨਾ ਲਾਇਆ। ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀਆਂ ਵਿੱਚ ਅਜੇ ਤੱਕ ਜੀਰੀ ਦੀ ਲਿਫਟਿੰਗ ਨਹੀਂ ਹੋ ਰਹੀ ਹੈ ਤੇ ਜੀਰੀ ਦੀਆਂ ਬੋਰੀਆਂ ਦੇ ਮੰਡੀਆ 'ਚ ਅਵਾਰ ਲੱਗੇ ਹੋਏ ਹਨ। ਉਨ੍ਹਾਂ ਨੇ ਮੰਡੀਆਂ 'ਚੋਂ ਜੀਰੀ ਦੀਆਂ ਬੋਰੀਆਂ ਚੁਕਵਾਉਣ ਲਈ ਧਰਨਾ ਲਾਇਆ ਹੈ।
ਆੜ੍ਹਤੀਆਂ ਤੇ ਮਜ਼ਦੂਰਾਂ ਨੇ ਰੋਡ ਜਾਮ ਕਰਕੇ ਸਰਕਾਰ ਵਿਰੁੱਧ ਲਾਇਆ ਧਰਨਾ
ਮਲੇਰਕੋਟਲਾ ਵਿੱਚ ਸੰਗਰੂਰ ਦੇ ਟਰੱਕ ਯੂਨੀਆਨ, ਆੜ੍ਹਤੀਆ ਤੇ ਮਜ਼ਦੂਰਾ ਨੇ ਰੋਡ ਜਾਮ ਕਰਕੇ ਸਰਕਾਰ ਵਿਰੁੱਧ ਧਰਨਾ ਲਾਇਆ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਜੀਰੀ ਦੀਆਂ ਬੋਰੀਆਂ ਨੂੰ ਮੰਡੀਆ ਵਿੱਚੋਂ ਚੁਕਵਾਉਣ ਲਈ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਅਜੇ ਤੱਕ ਮੰਡੀਆਂ 'ਚੋਂ ਬੋਰੀਆਂ ਦੀ ਲਿਫ਼ਟਿੰਗ ਸ਼ੁਰੂ ਨਹੀਂ ਹੋਈ। ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬਿਜੋਕੀ ਦੀ ਅਨਾਜਮੰਡੀ 'ਚ ਇੱਕ ਮਜ਼ਦੂਰ 'ਤੇ ਜੀਰੀ ਦੀਆਂ ਬੋਰੀਆਂ ਡਿੱਗਣ ਕਾਰਨ ਉਸ ਦੀ ਮੌਤ ਗਈ ਪਰ ਫਿਰ ਵੀ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਉਹ ਆਪਣਾ ਧਰਨਾ ਨਹੀਂ ਚੁੱਕਣਗੇ। ਹੁਣ ਵੇਖਣਾ ਇਹ ਹੈ ਕਿ ਸੁੱਤਾ ਹੋਇਆ ਪ੍ਰਸ਼ਾਸਨ ਜਾਗੇਗਾ ਜਾਂ ਫਿਰ ਮਜ਼ਦੂਰਾਂ ਨੂੰ ਇਸੇ ਤਰ੍ਹਾਂ ਧਰਨਾ ਦੇਣ 'ਤੇ ਮਜ਼ਬੂਰ ਹੋਣਾ ਪਵੇਗਾ?