ਮਲੇਰਕੋਟਲਾ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਸਬਾ ਸ਼ੇਰਪੁਰ ਦੇ ਕਮਿਊਨਟੀ ਹੈਲਥ ਸੈਂਟਰ ਵਿਖੇ ਅਚਾਨਕ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਰਕਾਰ ਦੀ ਸਰਬੱਤ ਬੀਮਾ ਯੋਜਨਾ ਦਾ ਹੁਣ ਤੱਕ 1 ਲੱਖ 5 ਹਜ਼ਾਰ ਲੋਕਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ ਅਤੇ ਇਸ ਸਕੀਮ ਰਾਹੀ 114 ਕਰੋੜ ਰੁਪਏ ਦੇ ਕਰੀਬ ਲੋਕਾਂ ਦੇ ਪੈਸਿਆਂ ਦੀ ਬੱਚਤ ਹੋਈ। ਇਸ ਦਾ ਲਾਭ 200 ਤੋਂ ਵੱਧ ਸਰਕਾਰੀ ਅਤੇ 457 ਪ੍ਰਾਈਵੇਟ ਹਸਪਤਾਲਾ ਵਿੱਚ ਮਿਲ ਰਿਹਾ ਹੈ ਅਤੇ ਇਸ ਸਕੀਮ ਵਿੱਚ ਪੰਜਾਬ ਦੇ 100 ਪ੍ਰਤੀਸ਼ਤ ਲੋਕਾਂ ਨੂੰ ਸ਼ਾਮਲ ਕਰਨ ਦਾ ਟੀਚਾ ਜਲਦ ਪੂਰਾ ਕਰ ਲਿਆ ਜਾਵੇਗਾ। ਸਿੱਧੂ ਨੇ ਦੱਸਿਆਂ ਕਿ ਬੇਸ਼ੱਕ ਮਾਲਵਾ ਖੇਤਰ ਵਿੱਚ ਡਾਕਟਰਾਂ ਦੀ ਘਾਟ ਵੱਡੀ ਪੱਧਰ 'ਤੇ ਆ ਰਹੀ ਹੈ, ਪਰ ਸਰਕਾਰ ਵੱਲੋਂ ਲਗਾਤਾਰ ਡਾਕਟਰਾਂ ਦੀ ਭਰਤੀ ਕਰਕੇ ਇਸ ਸਮੱਸਿਆਂ ਦਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਧੂ ਨੇ ਜੇ.ਐਨ.ਯੂ ਦਿੱਲੀ ਵਿਖੇ ਵਾਪਰੀ ਘਟਨਾ ਨੂੰ ਅਤੀ ਮੰਦਭਾਗੀ ਕਰਾਰ ਦਿੰਦਿਆ ਕਿਹਾ ਕਿ ਇਹ ਘਟਨਾ ਕੇਂਦਰ ਸਰਕਾਰ ਦੇ ਮੱਥੇ 'ਤੇ ਕਲੰਕ ਹੈ।
ਹੜਤਾਲ 'ਚ ਸ਼ਾਮਲ ਹੋਣ 'ਤੇ ਮੁਲਾਜ਼ਮਾਂ ਦੀ ਤਨਖ਼ਾਹ 'ਚੋਂ ਪੈਸੇ ਕੱਟੇਗੀ ਪੰਜਾਬ ਸਰਕਾਰ
ਭਾਰਤ ਬੰਦ ਮੌਕੇ ਪੰਜਾਬ ਸਰਕਾਰ ਆਪਣੇ ਉਸ ਫੈਸਲੇ 'ਤੇ ਕਾਰਵਾਈ ਕਰ ਸਕਦੀ ਹੈ ਜਿਸ 'ਚ ਸੂਬਾ ਸਰਕਾਰ ਨੇ ਧਰਨਿਆਂ ਤੋਂ ਤੰਗ ਆ ਕੇ ਮੁਲਾਜ਼ਮਾਂ ਨੂੰ ਧਰਨੇ-ਪ੍ਰਦਰਸ਼ਨਾਂ 'ਚ ਸ਼ਾਮਲ ਹੋਣ 'ਤੇ ਤਨਖ਼ਾਹ ਕੱਟਣ ਦੀ ਚੇਤਾਵਨੀ ਦਿੱਤੀ ਸੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਫ਼ ਕਿਹਾ ਹੈ ਕਿ ਜੋ ਵੀ ਮੁਲਾਜ਼ਮ ਹੜਤਾਲ 'ਚ ਸ਼ਾਮਲ ਹੋਵੇਗਾ, ਉਸ ਦੀ ਤਨਖ਼ਾਹ 'ਚੋਂ ਪੈਸੇ ਕੱਟੇ ਜਾਣਗੇ।
ਬਲਬੀਰ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ 5 ਲੱਖ ਤੱਕ ਵਾਲੇ ਬੀਮਾ ਧਾਰਕ ਮਰੀਜ ਤੋਂ ਕੋਈ ਦਵਾਈ ਮੰਗਵਾਉਦਾ ਜਾਂ ਪੈਸੇ ਲੈਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਦਿੱਲੀ ਵਿਧਾਨਸਭਾ ਚੋਣਾਂ ਤੇ ਵੀ ਪ੍ਰਤੀਕਰਮ ਦਿੱਤਾ ਤੇ ਕਿਹਾ ਕਿ ਹਾਲੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਕਿ ਚੋਣਾਂ ਦਾ ਨਤੀਜਾ ਕੀ ਹੋਵੇਗਾ।
ਦੇਸ਼ ਵਿਆਪੀ ਹੜਤਾਲ ਨੂੰ ਲੈ ਕੇ ਬਲਬੀਰ ਸਿੱਧੂ ਨੇ ਕਿਹਾ ਕਿ ਜੋ ਮੁਲਾਜਮ ਡਿਉਟੀ ਸਮੇਂ ਧਰਨਾ ਜਾ ਫਿਰ ਹੜਤਾਲ ਕਰਨਗੇ ਉਨਾਂ ਦੇ ਪੈਸੇ ਉਨਾਂ ਦੀ ਤਨਖ਼ਾਹ 'ਚੋ ਕੱਟੇ ਜਾਣਗੇ। ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਨਹੀ ਕਰਨ ਦਿੱਤੀ ਜਾਵੇਗੀ।