ਮਲੇਰਕੋਟਲਾ: ਪੰਜਾਬ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਨੂੰ ਸ਼ੰਕਾ ਹੈ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਐਮਐਸਪੀ ਖ਼ਤਮ, ਮੰਡੀਆਂ ਦੀ ਖ਼ਾਤਮਾ ਅਤੇ ਕਾਲਾਬਾਜ਼ਾਰੀ ਦੇਖਣ ਨੂੰ ਮਿਲੇਗੀ। ਹੁਣ ਕੀਤੇ ਨਾ ਕੀਤੇ ਕਿਸਾਨਾਂ ਦਾ ਇਹ ਖਦਸ਼ਾ ਸੱਚ ਹੁੰਦਾ ਵੀ ਨਜ਼ਰ ਆ ਰਿਹਾ ਹੈ। ਮਲੇਰਕੋਟਲਾ ਸਬਜ਼ੀ ਮੰਡੀ ਵਿੱਚ ਅੱਜ ਮਹਿੰਗੇ ਭਾਅ ਸਬਜ਼ੀ ਮਿਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਆਲੂ 8 ਰੁਪਏ ਅਤੇ ਪਿਆਜ਼ 10 ਰੁਪਏ ਕਿਲੋ ਖਰੀਦ ਕੇ ਅੱਜ ਦੁਕਾਨਦਾਰ 40 ਤੋਂ 60 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ।
ਸਸਤੇ ਭਾਅ ਵੇਚ ਕੇ ਮਹਿੰਗੇ ਭਾਅ ਆਲੂ, ਪਿਆਜ਼ ਖਰੀਦਣ ਲਈ ਮਜਬੂਰ ਕਿਸਾਨ
ਮਲੇਰਕੋਟਲਾ ਸਬਜ਼ੀ ਮੰਡੀ ਵਿੱਚ ਅੱਜ ਮਹਿੰਗੇ ਭਾਅ ਸਬਜ਼ੀ ਮਿਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਆਲੂ 8 ਰੁਪਏ ਅਤੇ ਪਿਆਜ਼ 10 ਰੁਪਏ ਕਿਲੋ ਖ਼ਰੀਦ ਕੇ ਅੱਜ ਦੁਕਾਨਦਾਰ 40 ਤੋਂ 60 ਰੁਪਏ ਕਿਲੋ ਪਿਆਜ਼ ਦੇ ਰਹੇ ਹਨ।
ਉੱਥੇ ਹੀ ਦੁਕਾਨਦਾਰਾਂ ਨੇ ਪਿਆਜ਼ ਅਤੇ ਆਲੂ ਮਹਿੰਗੇ ਹੋਣ ਕਾਰਨ ਜਮ੍ਹਾਖੋਰੀ ਨੂੰ ਦੱਸਿਆ। ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਆਲੂ ਅਤੇ ਪਿਆਜ਼ ਨੂੰ ਸਟੋਰ ਕਰਵਾ ਰਹੀ ਹੈ, ਜਿਸ ਕਰਕੇ ਅੱਜ ਆਲੂ ਅਤੇ ਪਿਆਜ਼ ਮਹਿੰਗੇ ਹਨ। ਦੁਕਾਨਦਾਰਾਂ ਨੇ ਖਦਸ਼ਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਪਿਆਜ਼ 100 ਰੁਪਏ ਕਿਲੋ ਤੋਂ ਪਾਰ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਐਨਾ ਮਹਿੰਗਾ ਆਲੂ ਤੇ ਪਿਆਜ਼ ਖਰੀਦਣਾ ਆਮ ਬੰਦੇ ਦੇ ਵਸ ਵਿੱਚ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਖੇਤੀ ਸੁਧਾਰ ਦੇ ਨਾਂਅ 'ਤੇ ਤਿੰਨ ਕਾਨੂੰਨ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚ ਇੱਕ ਕਾਨੂੰਨ ਜ਼ਰੂਰੀ ਵਸਤਾਂ (ਸੋਧ)-2020 ਹੈ। ਜਿਸ ਤਹਿਤ ਕੇਂਦਰ ਨੇ ਦਾਲਾਂ, ਆਲੂਆਂ, ਪਿਆਜ਼, ਖੁਰਾਕੀ ਤੇਲਾਂ ਜਿਹੇ ਖਾਧ ਪਦਾਰਥਾਂ ਦੀ ਸਪਲਾਈ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਤੋਂ ਬਾਹਰ ਰੱਖਿਆ ਹੈ। ਇਸ ਨਾਲ ਕੰਪਨੀਆਂ 'ਤੇ ਭੰਡਾਰਨ ਦੀਆਂ ਬੰਦਸ਼ਾਂ ਹਟਾ ਦਿੱਤੀਆਂ ਗਈਆਂ ਹਨ।