ਪੰਜਾਬ

punjab

By ETV Bharat Punjabi Team

Published : Sep 12, 2023, 10:49 AM IST

ETV Bharat / state

PGI Employees Protest In Sangrur: ਸੰਗਰੂਰ PGI 'ਚ ਸੂਬੇ ਤੋਂ ਬਾਹਰੀ ਭਰਤੀ ਕਰਨ ਦੇ ਇਲਜ਼ਾਮ ! ਮੁਲਾਜ਼ਮਾਂ ਨੇ ਲਗਾਇਆ ਧਰਨਾ

ਜ਼ਿਲ੍ਹਾ ਸੰਗਰੂਰ ਦੇ ਘਾਬਦਾਂ ਵਿਖੇ ਬਣੇ ਪੀ.ਜੀ.ਆਈ ਵਿੱਚੋਂ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੇ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਹੈ, ਜਿਸ ਦੇ ਰੋਸ ਵੱਜੋਂ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਮੁਲਜ਼ਮਾਂ ਨੇ ਪੀਜੀਆਈ ਪ੍ਰਸ਼ਾਸਨ ਉੱਤੇ ਬਾਹਰੀ ਭਰਤੀ ਕਰਨ ਦੇ ਵੀ ਇਲਜ਼ਾਮ ਲਗਾਏ ਹਨ। (PGI Employees Protest In Sangrur)

PGI employees protest in Ghabdan Sangrur
PGI employees protest in Ghabdan Sangrur

ਪੀਜੀਆਈ ਦੇ ਮੁਲਾਜ਼ਮਾਂ ਧਰਨਾ ਲਗਾਇਆ

ਸੰਗਰੂਰ:ਦੂਜਾ ਰੱਬ ਮੰਨੇ ਜਾਣ ਵਾਲੇ ਡਾਕਟਰ ਅਕਸਰ ਆਪ ਹੀ ਮੁਸ਼ਕਿਲਾਂ ਵਿੱਚ ਰਹਿੰਦੇ ਹਨ, ਅਜਿਹੀ ਹੀ ਮੁਸ਼ਕਿਲ ਵਿੱਚ ਜ਼ਿਲ੍ਹਾ ਸੰਗਰੂਰ ਦੇ ਘਾਬਦਾਂ ਵਿਖੇ ਬਣੇ ਪੀ.ਜੀ.ਆਈ ਦੇ ਮੁਲਜ਼ਮ ਹਨ, ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਹਨ। ਦਰਾਅਸਰ ਮੁਲਾਜ਼ਮਾਂ ਨੇ ਇਲਜ਼ਾਮ ਲਗਾਏ ਹਨ ਕਿ ਪ੍ਰਸ਼ਾਸਨ ਨੇ ਕੁਝ ਮੁਲਾਜ਼ਮਾਂ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਹੈ ਤੇ ਸੂਬੇ ਤੋਂ ਬਾਹਰੀ ਲੋਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਦੇ ਰੋਸ ਵੱਜੋਂ ਹੁਣ ਕੱਢੇ ਗਏ ਮੁਲਾਜ਼ਮਾਂ ਵੱਲੋਂ ਪੀਜੀਆਈ ਦੇ ਬਾਹਰ ਬੈਠ ਧਰਨਾ ਦਿੱਤਾ ਜਾ ਰਿਹਾ ਹੈ।

ਪੀ.ਜੀ.ਆਈ 'ਚ ਰਾਜਸਥਾਨ ਦੇ ਮੁਲਾਜ਼ਮ ਕੀਤੇ ਭਰਤੀ:ਕੱਢੇ ਗਏ ਮੁਲਾਜ਼ਮਾਂ ਨੂੰ ਕਿਸਾਨ ਆਗੂਆਂ ਤੇ ਅਕਾਲੀ ਆਗੂਆਂ ਦਾ ਵੀ ਸਾਥ ਮਿਲ ਰਿਹਾ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ 100 ਤੋਂ ਵੱਧ ਮੁਲਾਜ਼ਮ ਰਾਜਸਥਾਨ ਤੋਂ ਭਰਤੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੀ.ਜੀ.ਆਈ ਦੇ ਮੁਲਾਜ਼ਮਾਂ ਨੇ ਸਵਾਲ ਖੜਾ ਕੀਤਾ ਹੈ ਕਿ ਜਦੋਂ ਪਹਿਲਾਂ ਤੋਂ ਹੀ ਉਹ 2 ਸਾਲ ਤੋਂ ਘਾਬਦਾਂ ਵਿਖੇ ਪੀ.ਜੀ.ਆਈ ਵਿੱਚ ਸੇਵਾਵਾਂ ਨਿਭਾ ਰਹੇ ਸਨ ਤਾਂ ਉਨ੍ਹਾਂ ਨੂੰ ਡਿਊਟੀ ਤੋਂ ਕਿਉਂ ਕੱਢਿਆ ਗਿਆ। ਉਹਨਾਂ ਕਿਹਾ ਕਿ ਜੋ ਹੁਣ ਭਰਤੀ ਹੋਈ ਹੈ, ਉਸਦੇ ਵਿੱਚ ਰਾਜਸਥਾਨ ਦੇ ਲੋਕਾਂ ਨੂੰ ਜ਼ਿਆਦਾ ਰੱਖਿਆ ਗਿਆ ਹੈ।

ਭਰਤੀ 'ਚ ਪੰਜਾਬ ਦੇ ਸਿਰਫ਼ 6 ਉਮੀਦਵਾਰ ਰੱਖੇ:ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਵਿਨਰਜੀਤ ਨੇ ਕਿਹਾ ਕਿ ਘਾਬਦਾਂ ਪੀ.ਜੀ.ਆਈ ਵਿੱਚ 191 ਉਮੀਦਵਾਰਾਂ ਦੀ ਨਵੀਂ ਭਰਤੀ ਹੋਈ ਸੀ, ਜਿਸ ਵਿੱਚ 100 ਤੋਂ ਵੱਧ ਉਮੀਦਵਾਰ ਰਾਜਸਥਾਨ ਦੇ ਹਨ ਅਤੇ ਪੰਜਾਬ ਦੇ ਸਿਰਫ਼ 6 ਉਮੀਦਵਾਰ ਰੱਖੇ ਹਨ।

ਜਨਰਲ ਸਕੱਤਰ ਵਿਨਰਜੀਤ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੁਜ਼ਗਾਰ ਦੇਣ ਦੀ ਗੱਲ ਕਹਿਣ ਵਾਲੀ ਪੰਜਾਬ ਖੁਦ ਹੀ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਖੋਹ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ ਹੈ ਜੋ ਕਿ ਇਸ ਵੱਲੋਂ ਧਿਆਨ ਨਹੀਂ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਵੀ ਘੁਟਾਲਾ ਹੋਇਆ ਹੈ, ਜਿਸ ਸਬੰਧੀ ਉਹ ਕੇਸ ਵੀ ਕਰਨਗੇ।

ABOUT THE AUTHOR

...view details