ਪੰਜਾਬ

punjab

ETV Bharat / state

ਸੰਗਰੂਰ: ਰਾਮਨਗਰ ਬਸਤੀ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ - ਰਾਮਨਗਰ ਬਸਤੀ

ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਇੰਚਾਰਜ ਨਰਿੰਦਰ ਕੌਰ ਨੇ ਸਥਾਨਕ ਰਾਮਨਗਰ ਬਸਤੀ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਨਗਰ ਵਾਸੀਆਂ ਨਾਲ ਗੱਲਬਾਤ ਕੀਤੀ।

narinder kaur bharaj visits ram nagar basti sangrur
ਸੰਗਰੂਰ: ਰਾਮਨਗਰ ਬਸਤੀ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ

By

Published : Jul 22, 2020, 2:45 PM IST

ਸੰਗਰੂਰ: ਰਾਮਨਗਰ ਬਸਤੀ ਵਿੱਚ ਖੜ੍ਹੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਥਾਨਕ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਨਰਿੰਦਰ ਕੌਰ ਨੇ ਸੰਗਰੂਰ ਦੀ ਰਾਮਨਗਰ ਬਸਤੀ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਨਗਰ ਵਾਸੀਆਂ ਨਾਲ ਗੱਲਬਾਤ ਕੀਤੀ।

ਸੰਗਰੂਰ: ਰਾਮਨਗਰ ਬਸਤੀ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ

ਨਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮਨਗਰ ਦੀ ਬਸਤੀ ਵਿੱਚ ਖੜ੍ਹੇ ਪਾਣੀ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਮਨਗਰ ਦਾ ਇਹ ਇੱਕ ਸਲੱਮ ਖੇਤਰ ਹੈ ਜਿੱਥੇ ਲੋਕ ਝੁੱਗੀਆਂ ਝੋਪੜੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 2016 ਵਿੱਚ ਇਸ ਸਲੱਮ ਖ਼ੇਤਰ ਵਿੱਚ ਸੀਵੇਰਜ ਦਾ ਕੰਮ ਕਰਵਾਉਣ ਲਈ 110 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਪਾਸ ਹੋਏ 4 ਸਾਲ ਹੋ ਚੁੱਕੇ ਹਨ ਪਰ ਇਸ ਦੇ ਕੰਮ ਦੀ ਸ਼ੁਰੂਆਤ 2019 ਵਿੱਚ ਕੀਤੀ ਗਈ। 2019 ਵਿੱਚ ਸੀਵਰੇਜ ਪਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਸੀਵਰੇਜ ਦਾ ਕੰਮ ਪੂਰਾ ਨਹੀਂ ਹੋਇਆ, ਅੱਧ ਵਿਚਕਾਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਗੰਦੇ ਪਾਣੀ ਵਿੱਚ ਰਹਿਣ ਦੀ ਮਜਬੂਰ ਹੋ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਇੱਥੇ ਕੁੱਝ ਖ਼ਾਸ ਮੀਂਹ ਨਹੀਂ ਪਿਆ ਇਸ ਦੇ ਬਾਵਜੂਦ ਇੱਥੇ ਗੰਦਾ ਪਾਣੀ ਖੜ੍ਹਾ ਹੈ। ਉਨ੍ਹਾਂ ਨੇ ਵਿਜੇ ਇੰਦਰ ਸਿੰਗਲਾ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ ਵਿਜੇ ਇੰਦਰ ਸਿੰਗਲਾ ਨੂੰ ਵਿਕਾਸ ਪੁਰਸ਼ ਦੇ ਨਾਂਅ ਨਾਲ ਪੁਕਾਰਦੇ ਹਨ ਪਰ ਸੰਗਰੂਰ ਦੇ ਰਾਮਨਗਰ ਵਿੱਚ ਵਿਕਾਸ ਦੇ ਨਾਂਅ ਉੱਤੇ ਕੁਝ ਵੀ ਨਹੀਂ ਹੋਇਆ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਈਓ ਨਾਲ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਦੇ ਪ੍ਰੰਬਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੁਬਾਰਾ ਈ.ਓ ਨਾਲ ਗੱਲਬਾਤ ਕੀਤੀ ਹੈ ਉਹ 2-3 ਦਿਨਾਂ ਬਾਅਦ ਫਿਰ ਇੱਕ ਵਾਰ ਰਾਮਨਗਰ ਦਾ ਦੌਰਾ ਕਰਨਗੇ। ਉਸ ਤੋਂ ਬਾਅਦ ਇਥੇ ਦਾ ਵਿਕਾਸ ਕੀਤਾ ਜਾਵੇਗਾ।

ਸਥਾਨਕ ਵਾਸੀ ਨੇ ਕਿਹਾ ਕਿ ਪਿਛਲੇ 25-30 ਸਾਲਾ ਤੋਂ ਇੱਥੋਂ ਦੇ ਵਾਸੀ ਨਰਕ ਵਰਗਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਵਾਸੀ ਹਰ ਤਰ੍ਹਾਂ ਦੀ ਸਹੂਲਤ ਤੋਂ ਵਾਂਝੇ ਹਨ।

ਇਹ ਵੀ ਪੜ੍ਹੋ:ਕੁਦਰਤ ਦੀ ਦੋਹਰੀ ਮਾਰ, ਕੋਮਾਂ 'ਚ ਗਏ ਵਿਅਕਤੀ ਦੇ ਘਰ ਦੀ ਡਿਗੀ ਛੱਤ

ABOUT THE AUTHOR

...view details