ਪੰਜਾਬ

punjab

ETV Bharat / state

ਸਕੂਲੀ ਬੱਚਿਆਂ ਦੀ ਜਾਨ ਕਿੰਨੀ ਕੁ ਸੁਰੱਖਿਅਤ, ਜ਼ਮੀਨੀ ਹਕੀਕਤ

ਮਲੇਰਕੋਟਲਾ ਸ਼ਹਿਰ ਦੇ ਵਿੱਚ ਵੱਖ ਵੱਖ ਸਕੂਲਾਂ ਦੇ ਵੱਖ-ਵੱਖ ਵਾਹਨਾਂ ਦੀ ਗਰਾਊਂਡ ਜ਼ੀਰੋ ਤੋਂ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਸੱਚਮੁੱਚ ਹੀ ਟ੍ਰੈਫ਼ਿਕ ਨਿਯਮਾਂ ਦੀ ਪਾਲਨਾ ਨਹੀਂ ਹੋ ਰਹੀ ਹੈ।

ਸਕੂਲੀ ਬੱਚਿਆਂ ਦੀ ਜਾਨ ਕਿੰਨੀ ਕੁ ਸੁਰੱਖਿਅਤ
ਸਕੂਲੀ ਬੱਚਿਆਂ ਦੀ ਜਾਨ ਕਿੰਨੀ ਕੁ ਸੁਰੱਖਿਅਤ

By

Published : Feb 18, 2020, 12:22 PM IST

ਮਲੇਰਕੋਟਲਾ: ਪੰਜਾਬ ਦੇ ਲੌਂਗੋਵਾਲ ਵਿਖੇ ਇੱਕ ਸਕੂਲੀ ਵੈਨ ਨੂੰ ਅੱਗ ਲੱਗਣ ਕਾਰਨ ਉਸ ਵਿੱਚ 4 ਜ਼ਿੰਦਾ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸੂਬੇ ਭਰ ਵਿੱਚ ਪ੍ਰਸ਼ਾਸਨ ਵੱਲੋਂ ਹਰਕਤ ਦਿਖਾਉਂਦਿਆਂ ਕਈ ਸਕੂਲੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ।

ਸਕੂਲੀ ਬੱਚਿਆਂ ਦੀ ਜਾਨ ਕਿੰਨੀ ਕੁ ਸੁਰੱਖਿਅਤ, ਜ਼ਮੀਨੀ ਹਕੀਕਤ

ਇਸ ਦੌਰਾਨ ਈਟੀਵੀ ਭਾਰਤ ਟੀਮ ਵੱਲੋਂ ਵੀ ਮਲੇਰਕੋਟਲਾ ਸ਼ਹਿਰ ਦੇ ਵਿੱਚ ਵੱਖ ਵੱਖ ਸਕੂਲਾਂ ਦੇ ਵਾਹਨਾਂ ਦੀ ਗਰਾਊਂਡ ਜ਼ੀਰੋ ਤੋਂ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਸੱਚਮੁੱਚ ਹੀ ਟ੍ਰੈਫ਼ਿਕ ਨਿਯਮਾਂ ਦੀ ਪਾਲਨਾ ਨਹੀਂ ਹੋ ਰਹੀ ਹੈ।

ਮਲੇਰਕੋਟਲਾ ਸ਼ਹਿਰ ਵਿੱਚ ਜ਼ਿਆਦਾਤਰ ਸਕੂਲੀ ਵਾਹਨਾਂ ਅੰਦਰ ਸੀਸੀਟੀਵੀ ਕੈਮਰੇ ਹੀ ਨਹੀਂ ਲੱਗੇ ਹੋਏ ਜੇਕਰ ਲੱਗੇ ਹਨ ਤਾਂ ਉਹ ਕੰਮ ਕਰਨ ਦੀ ਅਵਸਥਾ ਦੇ ਵਿੱਚ ਨਹੀਂ ਹਨ। ਇਸ ਤੋਂ ਇਲਾਵਾ ਵੈਨ ਡਰਾਇਵਰਾਂ ਦੇ ਵਰਦੀ ਵੀ ਨਹੀਂ ਪਾਈ ਹੋਈ ਹੈ। ਕਈਆਂ ਸਕੂਲੀ ਵਾਹਨਾਂ ਦੇ ਵਿੱਚ ਹੈਲਪਰ ਤੌਰ 'ਤੇ ਮਹਿਲਾਵਾਂ ਵੀ ਮੌਜੂਦ ਨਹੀਂ ਸੀ ਅਤੇ ਕਈ ਡਰਾਇਵਰ ਖੁਦ ਬੱਚਿਆਂ ਨੂੰ ਗ਼ਲਤ ਸਾਈਡ ਤੋਂ ਉਤਾਰਦੇ ਹੋਏ ਵੀ ਨਜ਼ਰ ਆਏ।

ਈਟੀਵੀ ਭਾਰਤ ਵੱਲੋਂ ਡਰਾਇਵਰਾਂ 'ਤੇ ਸਥਾਨਕ ਲੋਕਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲੇ ਵੀ ਸਕੂਲ ਵਾਲੇ ਆਪਣੇ ਵਾਹਨ ਦਰੁਸਤ ਨਹੀਂ ਕਰ ਰਹੇ ਤੇ ਕਈ ਖਾਮੀਆਂ ਉਨ੍ਹਾਂ ਵਿੱਚ ਨਜ਼ਰ ਆ ਰਹੀਆਂ ਹਨ। ਨਾ ਹੀ ਸਕੂਲੀ ਵਾਹਨ ਚਾਲਕ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਦੇ ਨੇ ਅਤੇ ਵੈਨ ਵਿੱਚ ਵੀ ਗਿਣਤੀ ਤੋਂ ਜ਼ਿਆਦਾ ਬੱਚੇ ਬਿਠਾਏ ਹੋਏ ਨਜ਼ਰ ਆ ਰਹੇ ਹਨ।

ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਕੂਲੀ ਵਾਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜਿਹੜੇ ਕਿ ਕਾਨੂੰਨ ਨੂੰ ਛਿੱਕੇ ਟੰਗ ਕੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਹਨ।

ABOUT THE AUTHOR

...view details