ਪੰਜਾਬ

punjab

ETV Bharat / state

ਕੋਰੋਨਾ ਤੀਜੀ ਲਹਿਰ ਲਈ ਸਿਹਤ ਵਿਭਾਗ ਕਿੰਨਾ ਕੁ ਤਿਆਰ

ਕੋਰੋਨਾ ਮਹਾਂਮਾਰੀ ਨੂੰ ਦੀ ਤੀਜੀ ਲਹਿਰ ਸਬੰਧੀ ਜ਼ਿਲ੍ਹਾ ਮਲੇਰਕੋਟਲਾ ਦੀ ਸਿਹਤ ਮੁੱਖੀ ਮੈਡਮ ਨੇ ਕਿਹਾ, ਕਿ ਸਿਹਤ ਵਿਭਾਗ ਪੂਰਾ ਤਿਆਰ ਹੈ

ਕੋਰੋਨਾ ਤੀਜੀ ਲਹਿਰ ਲਈ ਸਿਹਤ ਵਿਭਾਗ ਕਿੰਨਾ ਕੁ ਤਿਆਰ..?
ਕੋਰੋਨਾ ਤੀਜੀ ਲਹਿਰ ਲਈ ਸਿਹਤ ਵਿਭਾਗ ਕਿੰਨਾ ਕੁ ਤਿਆਰ..?

By

Published : Jul 6, 2021, 7:47 PM IST

ਮਲੇਰਕੋਟਲਾ: ਦੇਸ਼ ਦੁਨੀਆਂ ਦੇ ਵਿੱਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਬਹੁਤ ਵੱਡਾ ਸੰਕਟ ਆਇਆ ਹੋਇਆ ਹੈ, ਜੇਕਰ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕੋਰੋਨਾ ਮਹਾਂਮਾਰੀ ਤੀਸਰੀ ਲਹਿਰ ਬਣ ਕੇ ਆਉਣ ਜਾਂ ਰਹੀ ਹੈ, ਜਿਸ ਨੂੰ ਲੈ ਕੇ ਕਿਹਾ ਜਾਂ ਰਿਹਾ ਹੈ, ਕਿ ਇਹ ਕੋਰੋਨਾ ਮਹਾਂਮਾਰੀ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ।

ਕੋਰੋਨਾ ਤੀਜੀ ਲਹਿਰ ਲਈ ਸਿਹਤ ਵਿਭਾਗ ਕਿੰਨਾ ਕੁ ਤਿਆਰ..?


ਇਸ ਨੂੰ ਲੈ ਕੇ ਪੰਜਾਬ ਦੇ 23ਵੇਂ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਦੀ ਸਿਹਤ ਮੁੱਖੀ ਮੈਡਮ ਨੇ ਜਾਣਕਾਰੀ ਦਿੱਤੀ, ਕਿ ਤੀਸਰੀ ਲਹਿਰ ਆਉਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾਂ ਰਹੀਆਂ ਹਨ, ਅਤੇ ਟੀਮਾਂ ਬਣਾਈਆਂ ਜਾਂ ਰਹੀਆਂ ਹਨ,ਸਿਵਲ ਸਰਜਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੌ ਪ੍ਰਤੀਸ਼ਤ ਟੀਕਾਕਰਨ ਸ਼ਹਿਰ ਤੇ ਪਿੰਡਾਂ ਵਿੱਚ ਕਰ ਦਿੱਤਾ ਜਾਏਗਾ।


ਬਲਕਿ ਸਿਵਲ ਸਰਜਨ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ, ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤਹਿਤ ਜਾਣਕਾਰੀ ਦੇਣ ਦੇ ਲਈ ਕੈਂਪ ਲਗਾਏ ਜਾਂ ਰਹੇ ਹਨ ਤੇ ਸੈਮੀਨਾਰ ਕੀਤੇ ਜਾਂ ਰਹੇ ਤੇ ਲੋਕਾਂ ਨੂੰ ਘਰੋਂ ਕਰੋ ਟੀਮਾਂ ਭੇਜ ਕੇ ਕੋਰੋਨਾ ਮਹਾਂਮਾਰੀ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਚਣ ਦੇ ਉਪਾਅ ਵੀ ਦੱਸੇ ਜਾਂ ਰਹੇ ਹਨ। ਉਨ੍ਹਾਂ ਇਹ ਵੀ ਕਿਹਾ, ਕਿ ਬੱਚਿਆਂ ਤੇ ਇਹ ਜ਼ਿਆਦਾ ਪ੍ਰਭਾਵੀ ਨਾ ਹੋਵੇ ਤਾਂ ਮਾਂ ਬਾਪ ਨੂੰ ਵੀ ਇਸ ਪ੍ਰਤੀ ਸਾਵਧਾਨ ਕੀਤਾ ਜਾਂ ਰਿਹਾ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ, ਕਿ ਸਪੈਸ਼ਲ ਵਾਰਡ ਵੀ ਜਲਦ ਤੋਂ ਜਲਦ ਬਣਾਏ ਜਾਣਗੇ। ਜਿਸ ਕਰਕੇ ਇਸ ਖ਼ਤਰੇ ਤੋਂ ਆਉਣ ਵਾਲੇ ਸਮੇਂ 'ਚ ਨਜਿੱਠਿਆ ਜਾਂ ਸਕੇ।

ਇਹ ਵੀ ਪੜ੍ਹੋ:- ਕੋਟਕਪੂਰਾ ਗੋਲੀਕਾਂਡ:ਉਮਰਾਨੰਗਲ ਲਾਈ ਡਿਟੈਕਟਿਵ ਲਈ ਰਾਜੀ

ABOUT THE AUTHOR

...view details