ਪੰਜਾਬ

punjab

ETV Bharat / state

Diwali 2023 Special: ਚਾਈਨਾ ਲੜੀਆਂ ਦੀ ਡਿਮਾਂਡ ਨੇ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦਾ ਕਾਰੋਬਾਰ ਕੀਤਾ ਮੱਠਾ - mitti de diwe

ਸੰਗਰੂਰ 'ਚ ਮਿੱਟੀ ਦੇ ਦੀਵੇ ਦੀਆਂ ਦੁਕਾਨਾਂ ਬਹੁਤ ਘੱਟ ਦੇਖਣ ਨੂੰ ਮਿਲੀਆਂ ਇਸ ਸਬੰਧੀ ਜਦੋਂ ਦੀਵੇ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹੳ ਕਿ ਲੋਕ ਹੁਣ ਆਪਣੇ ਘਰਾਂ ਵਿੱਚ ਦੀਵੇ ਲਗਾਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਹੁਣ ਚਾਈਨਾ ਤੋਂ ਆਉਂਦੀਆਂ ਲੜੀਆਂ ਦੀ ਜ਼ਿਆਦਾ ਡਿਮਾਂਡ ਹੈ।

High Demand for china Lights s on the occasion of Diwali has caused losses of ghumiars
ਚਾਈਨਾ ਲੜੀਆਂ ਦੀ ਡਿਮਾਂਡ ਨੇ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦਾ ਕਾਰੋਬਾਰ ਕੀਤਾ ਮੱਠਾ

By ETV Bharat Punjabi Team

Published : Nov 7, 2023, 6:46 PM IST

ਚਾਈਨਾ ਲੜੀਆਂ ਦੀ ਡਿਮਾਂਡ ਨੇ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦਾ ਕਾਰੋਬਾਰ ਕੀਤਾ ਮੱਠਾ

ਸੰਗਰੂਰ: ਅਜੋਕੇ ਸਮੇਂ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ, ਲੋਕ ਆਪਣੀ ਸੱਭਿਅਤਾ ਅਤੇ ਵਿਰਸਾ ਭੁੱਲਕੇ ਪੱਛਮੀ ਸਭਿਆਚਾਰ ਵੱਲ ਵੱਧਦੇ ਜਾ ਰਹੇ ਨੇ। ਲੋਕਾਂ ਦਾ ਪਹਿਰਾਵਾ, ਖਾਣ ਪੀਣ ਸਭ ਬਦਲਦਾ ਜਾ ਰਿਹਾ ਹੈ। ਉਥੇ ਹੀ ਇਸ ਦਾ ਅਸਰ ਹੁਣ ਤਿਉਹਾਰਾਂ ਉੱਤੇ ਵੀ ਪੈਣ ਲੱਗਾ ਹੈ, ਖ਼ਾਸ ਕਰਕੇ ਦੀਵਾਲੀ 'ਤੇ। ਜਿਥੇ ਕਿਹਾ ਜਾਂਦਾ ਸੀ ਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਪਰ ਅੱਜ ਇਹ ਦੀਵਿਆਂ ਦਾ ਤਿਉਹਾਰ ਹੁਣ ਚਾਈਨਾ ਦੀਆਂ ਫੈਂਸੀ ਬੱਤੀਆਂ ਦਾ ਤਿਉਹਾਰ ਬਣਦਾ ਜਾ ਰਿਹਾ ਹੈ। ਜੋ ਨਾ ਕੇਵਲ ਸਾਡੇ ਭਾਰਤ ਦੇਸ਼ ਲਈ ਬਲਕਿ ਉਹਨਾਂ ਲੋਕਾਂ ਲਈ ਵੀ ਬੇਹੱਦ ਮਾੜਾ ਪ੍ਰਭਾਵ ਸਾਬਿਤ ਹੋ ਰਿਹਾ ਹੈ, ਜਿੰਨਾਂ ਦੀ ਰੋਜ਼ੀ ਰੋਟੀ ਹੀ ਦੀਵਿਆਂ ਅਤੇ ਅਜਿਹੇ ਤਿਉਹਾਰਾਂ ਉੱਤੇ ਨਿਰਭਰ ਕਰਦਾ ਸੀ। ਅਜਿਹਾ ਹੀ ਨਜ਼ਰ ਆਇਆ ਸੰਗਰੂਰ ਦੀ ਘੁਮਿਆਰ ਮੰਡੀ ਵਿੱਚ, ਜਿਥੇ ਇਕ ਗਰੀਬ ਪਰਿਵਾਰ ਇੰਨੀ ਮਿਹਨਤ ਨਾਲ ਮਿੱਟੀ ਦੇ ਦੀਵੇ ਬਣਾਉਂਦਾ ਹੈ ਕਿ ਲੋਕ ਆਪਣਾ ਤਿਉਹਾਰ ਮਨਾਉਣ ਉਹਨਾਂ ਦੇ ਘਰ ਦੀਵਿਆਂ ਨਾਲ ਰੁਸ਼ਨਾਉਣ। ਪਰ ਬਦਲੇ ਵਿੱਚ ਇਹਨਾਂ ਪਰਿਵਾਰਾਂ ਨੂੰ ਉਹ ਫਲ ਨਹੀਂ ਮਿਲ ਰਿਹਾ ਕਿ ਇਹਨਾਂ ਦੀ ਦੀਵਾਲੀ ਚੰਗੇ ਢੰਗ ਨਾਲ ਮਨਾਈ ਜਾ ਸਕੇ।

ਸਾਡੇ ਪੱਤਰਕਾਰ ਵੱਲੋਂ ਵੀ ਜਦੋਂ ਇਹਨਾਂ ਲੋਕਾਂ ਨਾਲ ਗੱਲਬਾਤਕੀਤੀ ਗਈ ਤਾਂ ਇਹ ਲੋਕ ਬੇਹੱਦ ਨਿਰਾਸ਼ ਨਜ਼ਰ ਆਏ। ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ ਪਿਛਲੀਆਂ ਕਈ ਪੀੜ੍ਹੀਆਂ ਤੋਂ ਉਹਨਾਂ ਦਾ ਪਰਿਵਾਰ ਮਿੱਟੀ ਦੇ ਦੀਵੇ ਬਣਾਉਂਦਾ ਆ ਰਿਹਾ ਹੈ। ਪਰ ਹੁਣ ਉਹ ਦੌਰ ਨਹੀਂ ਰਿਹਾ। ਅੱਜ ਕੱਲ ਤਿਉਹਾਰਾਂ 'ਚ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪੁਰਾਤਨ ਸਮੇਂ 'ਚ ਲੋਕ ਆਪਣੇ ਘਰਾਂ ਵਿੱਚ ਮਿੱਟੀ ਦੇ ਦੀਵੇ ਲਗਾਉਂਦੇ ਸੀ।

ਚਾਈਨਾ ਦੀਆਂ ਲੜੀਆਂ ਨੇ ਖਤਮ ਕੀਤਾ ਰੁਜ਼ਗਾਰ:ਪਰ ਹੁਣ ਮਿੱਟੀ ਦੇ ਦੀਵੇ ਦੀਆਂ ਦੁਕਾਨਾਂ ਬਹੁਤ ਘੱਟ ਦੇਖਣ ਨੂੰ ਮਿਲੀਆਂ। ਲੋਕ ਹੁਣ ਆਪਣੇ ਘਰਾਂ ਵਿੱਚ ਦੀਵੇ ਲਗਾਉਣ ਤੋਂ ਗੁਰੇਜ਼ ਕਰਦੇ ਹਨ। ਲੋਕ ਆਪਣੇ ਘਰਾਂ ਵਿੱਚ ਹੁਣ ਚਾਈਨਾ ਤੋਂ ਆਉਂਦੀਆਂ ਲੜੀਆਂ ਲਗਾ ਕੇ ਹੀ ਆਪਣੇ ਘਰ ਵਿੱਚ ਜਗਮਗ ਕਰ ਲੈਂਦੇ ਹਨ ਜਦੋਂ ਕਿ ਪਹਿਲਾਂ ਸਮੇਂ ਵਿੱਚ ਲੋਕ ਆਪਣੇ ਘਰਾਂ ਵਿੱਚ ਦੀਵੇ ਲਗਾਉਂਦੇ ਸਨ। ਜਿਸ ਨਾਲ ਸਾਡੇ ਦੀਵਿਆਂ ਦੀ ਬਿਕਰੀ ਬਹੁਤ ਹੋ ਜਾਂਦੀ ਸੀ। ਜਿਸ ਦੇ ਨਾਲ ਸਾਡੇ ਘਰਾਂ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਅਤੇ ਤੇ ਹਰਾ ਸਮੇਂ ਅਸੀਂ ਆਪਣੇ ਘਰਾਂ ਵਿੱਚ ਵਧੀਆ ਤਿਹਾਰ ਮਨਾ ਲੈਂਦੇ ਸੀ ਪਰ ਹੁਣ ਦੀਵੇ ਲੋਕ ਬਹੁਤ ਘੱਟ ਲੈਂਦੇ ਹਨ। ਜਿਸ ਦੇ ਨਾਲ ਸਾਡੇ ਘਰਾਂ ਦਾ ਗੁਜ਼ਾਰਾ ਵੀ ਮੁਸ਼ਕਿਲ ਦੇ ਨਾਲ ਹੁੰਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਪੁਰਾਤਨ ਸਮੇਂ ਦੀਆਂ ਰੀਤੀ ਰਿਵਾਜਾਂ ਨੂੰ ਨਹੀਂ ਛੱਡਣਾ ਚਾਹੀਦਾ ਬੇਸ਼ੱਕ ਨਵੇਂ ਯੁੱਗ ਵਿੱਚ ਆ ਗਏ ਹੋਣ ਨਵਾਂ ਯੁਗ ਨਵਾਂ ਪਹਿਰਾਵਾ ਅਪਣਾ ਲਿਆ ਹੋਵੇ ਪਰ ਪੁਰਾਤਨ ਚੀਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ।

ABOUT THE AUTHOR

...view details