ਪੰਜਾਬ

punjab

ETV Bharat / state

ਸਿਹਤ ਵਿਭਾਗ ਦੀ ਟੀਮ ਵੱਲੋਂ ਨਾਕੇ ਲਗਾ ਕੇ ਕੋਰੋਨਾ ਟੈਸਟਿੰਗ ਲਈ ਇਕੱਠੇ ਕੀਤੇ ਜਾ ਰਹੇ ਸੈਂਪਲ

ਐਤਵਾਰ ਨੂੰ ਸੰਗਰੂਰ ਦੇ ਮਾਤਾ ਮੋਦੀ ਸੁਨਾਮ ਚੌਕ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਸਮਾਜ ਸੇਵੀਆਂ ਨਾਲ ਮਿਲ ਕੇ ਨਾਕਾ ਲਗਾ ਕੇ ਕੋਰੋਨਾ ਟੈਸਟਿੰਗ ਲਈ ਸੈਂਪਲ ਇਕੱਠੇ ਕੀਤੇ।

ਸਿਹਤ ਵਿਭਾਗ ਦੀ ਟੀਮ ਵੱਲੋਂ ਨਾਕੇ ਲਗਾ ਕੇ ਕੋਰੋਨਾ ਟੈਸਟਿੰਗ ਲਈ ਇਕੱਠੇ ਕੀਤੇ ਜਾ ਰਹੇ ਨੇ ਸੈਂਪਲ
Health department team collected samples for corona testing in sangrur

By

Published : Sep 6, 2020, 4:47 PM IST

ਸੰਗਰੂਰ: ਸਿਹਤ ਵਿਭਾਗ ਦੀ ਟੀਮ ਵੱਲੋਂ ਨਾਕੇ ਲਗਾ ਕੇ ਕੋਰੋਨਾ ਟੈਸਟਿੰਗ ਲਈ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। ਇਸੇ ਤਹਿਤ ਐਤਵਾਰ ਨੂੰ ਸੰਗਰੂਰ ਦੇ ਮਾਤਾ ਮੋਦੀ ਸੁਨਾਮ ਚੌਕ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਸਮਾਜ ਸੇਵੀਆਂ ਨਾਲ ਮਿਲ ਕੇ ਨਾਕਾ ਲਗਾ ਕੇ ਕੋਰੋਨਾ ਟੈਸਟਿੰਗ ਲਈ ਸੈਂਪਲ ਇਕੱਠੇ ਕੀਤੇ।

ਸਿਹਤ ਵਿਭਾਗ ਦੀ ਟੀਮ ਵੱਲੋਂ ਨਾਕੇ ਲਗਾ ਕੇ ਕੋਰੋਨਾ ਟੈਸਟਿੰਗ ਲਈ ਇਕੱਠੇ ਕੀਤੇ ਜਾ ਰਹੇ ਸੈਂਪਲ

ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਮਰੀਕ ਨੇ ਦੱਸਿਆ ਕਿ ਉਹ ਲਗਾਤਾਰ ਵੱਧ ਤੋਂ ਵੱਧ ਲੋਕਾਂ ਦੇ ਕੋਰੋਨਾ ਸੈਂਪਲ ਇਕੱਠੇ ਕਰ ਰਹੇ ਹਨ, ਜਿਸ ਦਾ ਮਕਸਦ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੈਸਟਾਂ ਦੀ ਰਿਪੋਰਟ ਪਟਿਆਲਾ ਰਾਜਿੰਦਰਾ ਹਸਪਤਾਲ ਭੇਜੀ ਜਾਵੇਗੀ, ਜੋ ਕਿ ਇੱਕ ਦੋ ਦਿਨ ਵਿੱਚ ਆ ਜਾਵੇਗੀ ਅਤੇ ਇਹ ਲੋਕ ਆਪਣੀ ਮਰਜ਼ੀ ਨਾਲ ਕੋਰੋਨਾ ਟੈਸਟ ਕਰਵਾ ਰਹੇ ਹਨ ਅਤੇ ਕਿਸੇ ਦਾ ਧੱਕੇ ਨਾਲ ਕੋਰੋਨਾ ਟੈਸਟ ਨਹੀਂ ਕੀਤਾ ਜਾ ਰਿਹਾ।

ਸਮਾਜ ਸੇਵੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਚੱਲੀ ਹੈ ਉਹ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸੇਵਾ ਨਿਭਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ABOUT THE AUTHOR

...view details