ਪੰਜਾਬ

punjab

ETV Bharat / state

ਗੜੇਮਾਰੀ ਦੇ ਸ਼ਿਕਾਰ ਹੋਏ ਪਿੰਡਾਂ ਦਾ ਸਾਬਕਾ ਵਿੱਤ ਮੰਤਰੀ ਨੇ ਕੀਤਾ ਦੌਰਾ - sangrur latest news

ਲਹਿਰਾਗਾਗਾ ਦੇ ਪਿੰਡਾਂ 'ਚ ਗੜੇਮਾਰੀ ਹੋਣ ਨਾਲ ਕਿਸਾਨਾਂ ਦੀ ਤਬਾਅ ਹੋਈ ਫ਼ਸਲ ਦਾ ਜਾਇਜ਼ਾ ਲੈਣ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੌਰਾ ਕੀਤਾ।

ਫ਼ੋਟੋ
ਫ਼ੋਟੋ

By

Published : Mar 9, 2020, 3:31 PM IST

ਸੰਗਰੂਰ: ਬੀਤੇ ਦਿਨੀਂ ਲਹਿਰਾਗਾਗਾ ਦੇ ਕਈ ਇਲਾਕਿਆਂ 'ਚ ਗੜੇਮਾਰੀ ਹੋਈ ਸੀ ਜਿਸ 'ਚ ਕਈ ਪਿੰਡ ਸ਼ਿਕਾਰ ਹੋਏ ਸਨ। ਗੜੇਮਾਰੀ ਦੀ ਚਪੇਟ 'ਚ ਆਈ ਪਿੰਡਾਂ ਦੀ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡਾਂ ਦਾ ਦੌਰਾ ਕੀਤਾ।

ਵੀਡੀਓ।

ਇਸ ਦੌਰੇ ਦੌਰਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਗੜੇਮਾਰੀ ਹੋਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਤਬਾਅ ਹੋ ਚੁੱਕੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਗਦਾਵਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਦਾਵਰੀ ਸਪੈਸ਼ਲ 'ਚ ਕਿਸਾਨਾਂ ਨੂੰ ਮੁਆਵਜ਼ਾ ਘੱਟੋ- ਘੱਟ 30,000 ਦਾ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲਹਿਰਾਗਾਗਾ 'ਚ ਪੱਠਿਆ ਦਾ ਵੀ ਵੱਡਾ ਕਾਰੋਬਾਰ ਹੈ ਜਿਸ ਦਾ ਵੀ ਗੜੇਮਾਰੀ ਹੋਣ ਨਾਲ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਵੀ ਸਰਕਾਰ ਨੂੰ ਕੋਈ ਰਾਹਤ ਸਹੂਲਤ ਦੇਣੀ ਚਾਹੀਦੀ ਹੈ।

ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਣਨੀਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਹਮਖਿਆਲੀਆਂ ਲੋਕਾਂ ਨਾਲ ਰਾਬਤਾ ਕਰ ਰਹੇ ਹਨ ਤੇ ਉਨ੍ਹਾਂ ਨਾਲ ਮਿਲ ਕੇ ਇੱਕ ਨਵਾਂ ਪਲੈਟਫਾਰਮ ਤਿਆਰ ਕੀਤਾ ਜਾ ਰਿਹਾ ਹੈ। ਰਾਬਤਾ ਕਰਨ ਤੋਂ ਬਾਅਦ ਉਨ੍ਹਾਂ ਦਾ ਮੁੱਖ ਉਦੇਸ਼ ਐਸ.ਜੀ.ਪੀ.ਸੀ ਚੋਣਾਂ ਹੈ। ਇਨ੍ਹਾਂ ਚੋਣਾਂ 'ਚ ਚੰਗੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਵੱਲੋਂ ਵੀ ਵਧਿਆ ਹੁੰਗਾਰਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ;ਆਮ ਖ਼ਾਸ ਬਾਗ 'ਚ ਲੱਗਣ ਵਾਲੇ ਕਰਾਫ਼ਟ ਮੇਲੇ ਨੂੰ ਕੀਤਾ ਜਾਵੇ ਰੱਦ: ਦੀਦਾਰ ਭੱਟੀ

ਇਸ ਮਗਰੋਂ ਉਨ੍ਹਾਂ ਨੇ ਬੇਅਦਬੀ ਮਾਮਲੇ 'ਤੇ ਕਿਹਾ ਕਿ ਕੈਪਟਨ ਸਰਕਾਰ ਤੇ ਅਕਾਲੀ ਦਲ ਦੋਵੇ ਮਿਲਿਆ ਹੋਇਆ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸੱਤਾ ਹੈ ਤੇ ਉਨ੍ਹਾਂ ਨੇ ਹੀ ਬੇਅਦਬੀ ਮਾਮਲੇ ਦੀ ਸਚਾਈ ਸਾਹਮਣੇ ਲੈ ਕੇ ਆਉਣੀ ਹੈ।

ABOUT THE AUTHOR

...view details