ਸੰਗਰੂਰ: ਤਸਵੀਰਾਂ ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਭਗਵਾਨਪੁਰਾ ਦੀਆਂ ਹਨ, ਜਿੱਥੇ ਲੋਕ ਇੱਕ ਵੱਖਰੀ ਹੀ ਮੁਸੀਬਤ ਵਿੱਚ ਫਸ ਗਏ ਹਨ। ਪਿੰਡ ਵਿੱਚ ਥਾਂ ਥਾਂ ਮੱਖੀਆਂ ਦੇ ਝੁੰਡ ਵਿਖਾਈ ਦੇ ਰਹੇ (FLIES ATTACK IN VILLAGE BHAGWANPURA) ਹਨ ਜਿਸਦੇ ਚੱਲਦੇ ਲੋਕਾਂ ਨੇ ਆਪਣੇ ਘਰਾਂ ਨੂੰ ਮੱਛਰ ਦਾਨੀਆਂ ਨਾਲ ਢੱਕਿਆ ਹੋਇਆ ਹੈ।
ਪਿੰਡ ਚ ਵਧ ਰਹੀ ਫਾਰਮਾਂ ਦੀ ਗਿਣਤੀ: ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਫਾਰਮਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸਦੇ ਚੱਲਦੇ ਹੀ ਮੱਖੀਆਂ ਦੀ ਗਿਣਤੀ ਵਿੱਚ ਵੀ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਆਪਣਾ ਦੁੱਖੜਾ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੱਖੀਆਂ ਨੇ ਇੰਨ੍ਹਾਂ ਕੁ ਪਰੇਸ਼ਾਨ ਕੀਤਾ ਹੋਇਆ ਹੈ ਕਿ ਉਨ੍ਹਾਂ ਇੱਕ ਥਾਂ ਉੱਪਰ ਬੈਠ ਨਹੀਂ ਸਕਦੇ ਅਤੇ ਜੇ ਉਹ ਬੈਠਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਕੱਪੜੇ ਨਾਲ ਝੱਲ ਮਾਰਨੀ ਪੈਂਦੀ ਹੈ।
ਮੱਖੀਆਂ ਦੇ ਖੌਫ ਕਾਰਨ ਨਹੀਂ ਆਉਂਦੇ ਰਿਸ਼ਤੇਦਾਰ:ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਮੱਖੀਆਂ ਦੇ ਆਤੰਕ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਤੱਕ ਨਹੀਂ ਆਉਂਦੇ। ਉਨ੍ਹਾਂ ਦੱਸਿਆ ਕਿ ਮੱਖੀਆਂ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਉਪਾਅ ਕੀਤੇ ਜਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।