ਸੰਗਰੂਰ: ਸ਼ਹਿਰ ਵਿੱਚ ਵਾਟਰ ਤੇ ਸੀਵਰੇਜ ਸਪਲਾਈ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਪੁਰਾਣੀ ਚੱਲੀ ਆ ਰਹੀ ਕਹਾ ਸੁਣੀ ਇੰਨੀ ਵੱਧ ਗਈ ਕਿ ਬਰਨਾਲਾ 'ਚ ਤਾਇਨਾਤ ਐਸਡੀਓ ਨੇ ਦਫ਼ਤਰ ਦੇ ਬਾਹਰ ਆ ਕੇ ਤੈਸ਼ ਵਿੱਚ ਗੋਲੀ ਚਲਾ ਦਿੱਤੀ।
ਦੂਜੇ ਮੁਲਾਜ਼ਮਾਂ ਦੇ ਝਗੜੇ ਨੂੰ ਸੁਲਝਾਉਂਦਾ ਖ਼ੁਦ ਫੱਟੜ ਹੋਇਆ ਮੁਲਾਜ਼ਮ
ਸੰਗਰੂਰ ਦੇ ਵਾਟਰ ਤੇ ਸੀਵਰੇਜ ਸਪਲਾਈ ਦਫ਼ਤਰ ਵਿੱਚ ਟੀਡੀਏ ਦੇ ਲੈਣ-ਦੇਣ ਨੂੰ ਲੈ ਕੇ ਬਰਨਾਲਾ ਵਿੱਚ ਤਾਇਨਾਤ ਐੱਸਡੀਓ ਵੱਲੋਂ ਕੀਤੇ ਗਏ ਫਾਇਰ ਵਿੱਚ ਇੱਕ ਸਰਕਾਰੀ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਫ਼ੋਟੋ
ਇਸ ਦੇ ਚੱਲਦਿਆਂ ਦਫ਼ਤਰ ਵਿੱਚ ਅਸ਼ੋਕ ਕੁਮਾਰ ਨਾਂਅ ਦੇ ਮੁਲਾਜ਼ਮ ਦੇ ਪੈਰ 'ਤੇ ਗੋਲੀ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਜ਼ਖ਼ਮੀ ਹੋਏ ਅਸ਼ੋਕ ਕੁਮਾਰ ਵਰਮਾ ਨੇ ਦੱਸਿਆ ਕਿ ਉਸਦਾ ਐੱਸਡੀਓ ਨਾਲ ਕੋਈ ਕਿਸੇ ਤਰ੍ਹਾਂ ਦੀ ਵਿਵਾਦ ਨਹੀਂ ਹੈ।
ਜਦੋਂ ਐੱਸਡੀਓ ਨੇ ਗੁੱਸੇ ਵਿੱਚ ਆਕੇ ਫਾਇਰ ਕੀਤਾ ਤਾਂ ਗੋਲੀ ਉਸ ਦੇ ਪੈਰ ਵਿੱਚ ਲੱਗ ਗਈ। ਜ਼ਖ਼ਮੀ ਅਸ਼ੋਕ ਕੁਮਾਰ ਐੱਸਡੀਓ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕੀ ਐੱਸਡੀਓ ਵਿਰੁੱਧ ਕਾਰਵਾਈ ਹੁੰਦੀ ਹੈ ਜਾਂ ਨਹੀਂ ?