ਪੰਜਾਬ

punjab

ETV Bharat / state

ਮਲੇਰਕੋਟਲੇ ਦਾ ਸਿਕੰਦਰ ਸਿੰਘ ਕਿਸਾਨਾਂ ਲਈ ਬਣ ਰਿਹਾ ਮਿਸਾਲ, ਵੇਖੋ ਵੀਡੀਓ - malerkotla news in punjabi

ਮਲੇਰਕੋਟਲੇ ਦੇ ਪਿੰਡ ਬਾਦਸ਼ਾਹਪੁਰ ਮੰਡਿਆਲਾ 'ਚ ਇੱਕ ਅਜਿਹਾ ਕਿਸਾਨ ਵੀ ਹੈ ਜੋ ਬਾਕੀ ਕਿਸਾਨਾਂ ਲਈ ਮਿਸਾਲ ਬਣ ਕੇ ਉੱਭਰ ਰਿਹਾ ਹੈ। ਸਿਕੰਦਰ ਸਿੰਘ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਸਗੋਂ ਉਸ ਨੂੰ ਇਕੱਠਾ ਕਰਕੇ ਸਟੋਰ ਕਰਕੇ ਰੱਖਦਾ ਹੈ।

ਫ਼ੋਟੋ।

By

Published : Nov 16, 2019, 5:21 PM IST

ਮਲੇਰਕੋਟਲਾ: ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਹੁਕਮਜਾਰੀ ਕੀਤੇ ਹਨ ਕਿ ਜੋ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਣਦੇ ਹਨ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਕਿਸਾਨ ਖੇਤਾਂ 'ਚ ਨਾੜ ਨੂੰ ਅੱਗ ਲਗਾਉਣ ਤੋਂ ਨਹੀਂ ਰੁਕ ਰਹੇ ਹਨ। ਪੁਲਿਸ ਵੱਲੋਂ ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਤੇ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ।

ਵੀਡੀਓ

ਮਲੇਰਕੋਟਲਾ ਸ਼ਹਿਰ ਨਾਲ ਲੱਗਦੇ ਪਿੰਡ ਬਾਦਸ਼ਾਹਪੁਰ ਮੰਡਿਆਲਾ 'ਚ ਇੱਕ ਅਜਿਹਾ ਕਿਸਾਨ ਵੀ ਹੈ ਜੋ ਬਾਕਿ ਕਿਸਾਨਾਂ ਲਈ ਮਿਸਾਲ ਬਣ ਕੇ ਉਭਰ ਰਿਹਾ ਹੈ। ਸਿਕੰਦਰ ਸਿੰਘ ਨਾਂਅ ਦਾ ਇਹ ਕਿਸਾਨ ਜੋ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਸਗੋਂ ਪਰਾਲੀ ਨੂੰ ਇਕੱਠਾ ਕਰਕੇ ਸਟੋਰ ਕਰਕੇ ਰੱਖਦਾ ਹੈ। ਇਸ ਤੋਂ ਬਾਅਦ ਕਿਸਾਨ ਪਰਾਲੀ ਨੂੰ ਕਈ ਕੰਮਾਂ ਵਿੱਚ ਵਰਤਦਾ ਹੈ।

ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਕਿਸਾਨ ਸਿਕੰਦਰ ਸਿੰਘ ਨੇ ਕਿਹਾ ਕਿ ਜਿੱਥੇ ਅੱਗ ਨਾ ਲਗਾ ਕੇ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ, ਉੱਥੇ ਹੀ ਉਸਦੇ ਖੇਤਾਂ ਦਾ ਉਪਜਾਊ ਸ਼ਕਤੀ ਵੀ ਬਰਕਰਾਰ ਹੈ। ਹੋਰ ਕਿਸਾਨਾਂ ਨੂੰ ਵੀ ਸਿਕੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਮਹਿਜ਼ 5 ਦਿਨ ਦੀ ਬਿਜਾਈ ਨੂੰ ਦੇਰੀ ਹੁੰਦੀ ਹੈ ਹੋਰ ਕੋਈ ਵੀ ਫ਼ਰਕ ਇਸ ਨਾਲ ਨਹੀਂ ਆਉਂਦਾ ਅਤੇ ਉਹ ਅੱਗ ਨਾ ਲਗਾਉਣ।

ਜ਼ਿਕਰਯੋਗ ਹੈ ਕਿ ਕਿਸਾਨ ਦੇ ਇਸ ਉਪਰਾਲੇ ਨਾਲ ਪ੍ਰਵਾਸੀ ਮਜ਼ਦੂਰ ਦੀ ਖੁਸ਼ ਵਿਖਾਈ ਦੇ ਰਹੇ ਹਨ, ਕਿਉਂਕਿ ਜੀਰੀ ਬੀਜਣ ਤੋਂ ਬਾਅਦ ਉਨ੍ਹਾਂ ਕੋਲ ਇਨ੍ਹਾਂ ਦਿਨੀਂ ਕੋਈ ਵੀ ਰੋਜ਼ਗਾਰ ਨਹੀਂ ਹੁੰਦਾ। ਮਜਦੂਰਾਂ ਤੋਂ ਹੁਣ ਪਰਾਲੀ ਦੀ ਰਹਿੰਦ ਖੂੰਦ ਜੋ ਕਿਸਾਨ ਉਠਵਾ ਰਹੇ ਹਨ, ਉਸ ਕਰਕੇ ਉਨ੍ਹਾਂ ਕੋਲ ਇਨ੍ਹਾਂ ਦਿਨਾਂ ਵਿੱਚ ਵੀ ਰੁਜ਼ਗਾਰ ਮਿਲਣ ਲੱਗ ਪਿਆ ਹੈ।

ABOUT THE AUTHOR

...view details