ਪੰਜਾਬ

punjab

ETV Bharat / state

ਮਲੇਰਕੋਟਲਾ ਵਿਖੇ ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਵਿਚਾਰ ਗੋਸ਼ਟੀ ਕਰਵਾਈ

ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਮਲੇਰਕੋਟਲਾ ਦੇ ਜਮਾਤ ਏ ਇਸਲਾਮੀ ਦਫ਼ਤਰ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਪਹੁੰਚੇ ਤੇ ਆਪਣੀ ਆਪਣੀ ਵਿਚਾਰ ਪੇਸ਼ ਕੀਤੇ।

ਤਸਵੀਰ
ਤਸਵੀਰ

By

Published : Dec 18, 2020, 5:03 PM IST

ਮਲੇਰਕੋਟਲਾ: ਸਾਰੇ ਧਰਮਾਂ ਨੂੰ ਇਕਜੁੱਟ ਕਰਨ ਅਤੇ ਦਿੱਲੀ-ਪੰਜਾਬ ਨੂੰ ਨਵੀਂ ਸੇਧ ਦੇਣ ਦੇ ਮਕਸਦ ਨਾਲ ਪਿੰਡ ਬਚਾਓ, ਪੰਜਾਬ ਬਚਾਓ, ਮੁਹਿੰਮ ਤਹਿਤ ਮਲੇਰਕੋਟਲਾ ਦੇ ਜਮਾਤ-ਏ-ਇਸਲਾਮੀ ਦਫ਼ਤਰ ਦੇ ਵਿੱਚ ਇੱਕ ਵਿਚਾਰ ਗੋਸ਼ਟੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਨੇ ਸ਼ਮੂਲੀਅਤ ਕੀਤੀ ਤੇ ਆਪਣੀ ਆਪਣੀ ਵਿਚਾਰ ਪੇਸ਼ ਕੀਤੇ।

ਮਲੇਰਕੋਟਲਾ ਵਿਖੇ ਪਿੰਡ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਵਿਚਾਰ ਗੋਸ਼ਟੀ ਕਰਵਾਈ
ਇਸ ਗੋਸ਼ਟੀ ਤਹਿਤ ਪੰਜਾਬ ਭਰ ਤੋਂ ਅਲੱਗ-ਅਲੱਗ ਬੁਲਾਰੇ ਮਲੇਰਕੋਟਲਾ ਜਮਾਂ ਤੇ ਇਸਲਾਮਿਕ ਹਿੰਦ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੁਲਾਰਿਆਂ ਵੱਲੋਂ ਪੰਜਾਬ ਨੂੰ ਨਵੀਂ ਸੇਧ 'ਤੇ ਵਿਚਾਰ ਚਰਚਾ ਕੀਤੀ ਗਈ ਅਤੇ ਦੱਸਿਆ ਕਿ ਇਕੱਤੀ ਜਨਵਰੀ ਤੱਕ ਇਹ ਪ੍ਰੋਗਰਾਮ ਪੂਰੇ ਪੰਜਾਬ ਵਿੱਚ ਕਰਵਾਏ ਜਾਣਗੇ। ਇੰਨੇ ਨਹੀਂ ਬਲਕਿ ਬੁਲਾਰਿਆਂ ਨੇ ਈਟੀਵੀ ਭਾਰਤ ਪੰਜਾਬ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਉਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਦੋਲਨ ਹੈ ਅਤੇ ਜਿਸ ਵਿੱਚ ਹਰ ਪੰਜਾਬੀ ਨੂੰ ਹਰ ਕਿਸਾਨ ਨੂੰ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਤਹਿਤ ਬੱਨਵੇ ਵਿਚਾਰ ਗੋਸ਼ਟੀਆਂ ਅਲੱਗ ਅਲੱਗ ਪਿੰਡਾਂ ਕਸਬਿਆਂ ਸ਼ਹਿਰਾਂ ਵਿਚ ਕੀਤੀਆਂ ਜਾਣਗੀਆਂ ਤੇ ਇਕੱਤੀ ਜਨਵਰੀ ਤਕ ਇਹ ਪ੍ਰੋਗਰਾਮ ਤੇ ਇਸੇ ਤਰ੍ਹਾਂ ਚਲਦੇ ਰਹਿਣਗੇ।

ABOUT THE AUTHOR

...view details