ਪੰਜਾਬ

punjab

ETV Bharat / state

Cow slaughter in Sangrur: ਸੰਗਰੂਰ 'ਚ ਹੋਈ ਗਊ ਹੱਤਿਆ ਕਾਰਣ ਭੱਖ਼ਿਆ ਮਾਹੌਲ, ਪੁਲਿਸ ਨੇ ਮੌਕੇ 'ਤੇ ਕਾਬੂ ਕੀਤੇ ਮੁਲਜ਼ਮ

ਸੰਗਰੂਰ 'ਚ ਗਊ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਮੌਕੇ 'ਤੇ ਤਣਾਅ ਭਰਿਆ ਮਾਹੌਲ ਬਣ ਗਿਆ। ਵੱਖ ਵੱਖ ਜਥੇਬੰਦੀਆਂ ਨੇ ਪੁਲਿਸ ਥਾਣੇ ਦਾ ਘਿਰਾਓ ਕੀਤਾ ਅਤੇ ਮੁਲਜ਼ਮਾਂ ਖਿਲਾਫ ਫਾਂਸੀ ਦੀ ਮੰਗ ਕੀਤੀ ਹੈ।

Cow slaughter in Sangrur, the atmosphere was disturbed, the police arrested the accused on the spot
Cow slaughter in Sangrur: ਸੰਗਰੂਰ 'ਚ ਹੋਈ ਗਊ ਹੱਤਿਆ ਕਾਰਣ ਭਖਿਆ ਮਹੌਲ, ਪੁਲਿਸ ਨੇ ਮੌਕੇ 'ਤੇ ਕਾਬੂ ਕੀਤੇ ਦੋਸ਼ੀ

By

Published : Jun 16, 2023, 2:04 PM IST

ਸੰਗਰੂਰ 'ਚ ਹੋਈ ਗਊ ਹੱਤਿਆ ਕਾਰਣ ਭੱਖ਼ਿਆ ਮਾਹੌਲ

ਸੰਗਰੂਰ :ਸੰਗਰੂਰ ਦੇ ਹਰੀਪੁਰਾ ਰੋਡ 'ਤੇ ਗਊ ਹੱਤਿਆ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਕਾਬੂ ਵੀ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਸ਼ਹਿਰ ਦੇ ਇਕ ਵਿਅਕਤੀ ਦੀ ਗਾਂ ਗੁਆਚ ਗਈ ਤਾਂ ਉਸ ਨੇ ਪਹਿਲਾਂ ਤਾਂ ਗਊ ਨੂੰ ਲੱਭਿਆ, ਪਰ ਉਹ ਮੌਕੇ ਉੱਤੇ ਨਹੀਂ ਮਿਲੀ ਤਾਂ ਉਹ ਇਹ ਸੋਚ ਕੇ ਘਰ ਚਲੇ ਗਏ ਕਿ ਬਾਅਦ ਵਿਚ ਆਪ ਹੀ ਘਰ ਆ ਜਾਵੇਗੀ। ਪਰ, ਬਾਅਦ ਵਿੱਚ ਕਿਸੇ ਨੇ ਸੂਚਨਾ ਦਿੱਤੀ ਕਿ ਗਊ ਹੱਤਿਆ ਕੀਤੀ ਹੋਈ ਹੈ। ਜਦ ਦੇਖਣ ਪਹੁੰਚੇ ਤਾਂ ਵਿਅਕਤੀ ਲਖਵੀਰ ਸਿੰਘ ਦੀ ਗਾਂ ਸੀ। ਜਿੱਥੇ ਕਿ ਮੁਲਜ਼ਮਾਂ ਵੱਲੋਂ ਬੁਰੀ ਤਰ੍ਹਾਂ ਨਾਲ ਕਤਲ ਕੀਤਾ ਗਿਆ ਸੀ।

ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ: ਉਥੇ ਹੀ ਪੁਲਿਸ ਪੜਤਾਲ ਤੋਂ ਸਾਹਮਣੇ ਆਇਆ ਕਿ ਇਹ ਗਊ ਹੱਤਿਆ ਸਥਾਨਕ ਵਾਸੀ ਵੱਲੋਂ ਹੀ ਕੀਤੀ ਗਈ ਹੈ ਜੋ ਕਿ ਗਾਵਾਂ ਦਾ ਮੀਟ ਵੇਚਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮਾਂ ਨੇ ਪਹਿਲਾਂ ਗਾਂ ਨੂੰ ਚੋਰੀ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈਕੇ ਸਥਾਨਕ ਲੋਕਾਂ ਵੱਲੋਂ ਥਾਣੇ ਦਾ ਘਿਰਾਉ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦਿਆਂ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਮੁੜ ਅਜਿਹਾ ਕਰਨ ਦੀ ਸੋਚਣ ਤਕ ਨਹੀਂ।

ਮੌਕੇ 'ਤੇ ਮੌਜੂਦ ਸੋਨੂ ਨਾਮ ਦੇ ਵਿਅਕਤੀ ਨੇ ਕਿਹਾ ਕਿ ਸਾਨੂ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਅਜਿਹਾ ਕੁਝ ਇਥੇ ਹੁੰਦਾ ਹੈ। ਜਦੋਂ ਇਕ ਪਿੰਡ ਵਾਸੀ ਨੂੰ ਇਸ ਗੱਲ 'ਤੇ ਸ਼ੱਕ ਪੈਂਦਾ ਹੈ ਤਾਂ ਉਹ ਸ਼ਖਸ ਉਨ੍ਹਾਂ ਦੇ ਘਰਾਂ ਦੇ ਵਿੱਚ ਪਹੁੰਚ ਜਾਂਦਾ ਹੈ ਜਦੋਂ ਉਹ ਸ਼ਖਸ ਉਨ੍ਹਾਂ ਦੇ ਘਰ ਪਹੁੰਚਦਾ ਹੈ, ਤਾਂ ਉਸ ਘਰ ਵਿੱਚ ਦੇਖਦਾ ਹੈ ਕਿ ਥਾਂ-ਥਾਂ 'ਤੇ ਖੂਨ ਡੁੱਲਿਆ ਪਿਆ ਹੈ ਅਤੇ ਜੋ ਪਤੀਲਿਆਂ ਦੇ ਵਿਚ ਗਊ ਮਾਸ ਪੱਕ ਰਿਹਾ ਸੀ ਜਿਸ ਨੂੰ ਉਹ ਖਾ ਵੀ ਰਹੇ ਸਨ।

ਮੁਲਜ਼ਮਾਂ ਨੇ ਕਬੂਲਿਆ ਹੈ ਕਿ ਉਹਨਾਂ ਨੇ ਗਊ ਹੱਤਿਆ ਕੀਤੀ: ਇਸ ਦੇ ਨਾਲ ਹੀ, ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਅਤੇ ਜੋ ਵੀ ਇਸ ਗਊ ਹੱਤਿਆ ਪਿੱਛੇ ਸਨ ਉਨ੍ਹਾਂ ਸਭ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ, ਮੁਲਜ਼ਮਾਂ ਨੇ ਕਬੂਲਿਆ ਹੈ ਕਿ ਉਨ੍ਹਾਂ ਨੇ ਗਊ ਹੱਤਿਆ ਕੀਤੀ ਹੈ ਅਤੇ ਗਊ ਹੱਤਿਆ ਐਕਟ ਦੇ ਅਧੀਨ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਸਾਹਮਣੇ ਆਇਆ ਹੈ ਕਿ ਗਊ ਹੱਤਿਆ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਛਾਣਬੀਣ ਕੀਤੀ ਗਈ ਹੈ ਅਤੇ ਇਸ ਪਿੱਛੇ ਹੋਰ ਕੌਣ ਦੋਸ਼ੀ ਹੈ ਉਸ ਦੀ ਛਾਣਬੀਨ ਵੀ ਕੀਤੀ ਜਾ ਰਹੀ ਹੈ।

ABOUT THE AUTHOR

...view details