ਮਾਲੇਰਕੋਟਲਾ: ਇੱਕ ਅਜਿਹਾ ਸ਼ਹਿਰ ਜਿੱਥੇ ਹਮੇਸ਼ਾ ਹੀ ਆਪਸੀ ਭਾਈਚਾਰੇ ਦੀ ਮਿਸ਼ਾਲ ਦੇਖਣ ਨੂੰ ਮਿਲਦੀ ਰਹੀ ਹੈ। ਭਾਵੇਂ ਕਿ ਦੇਸ਼ ਦੀ ਸਿਆਸਤ ਹੀ ਜਾਤਿ-ਧਰਮ ਦੇ ਨੇੜੇ ਤੇੜੇ ਘੁੰਮਦੀ ਹੈ ਸਰਕਾਰਾਂ ਧਰਮ ਦੇ ਨਾਂ 'ਤੇ ਬਦਲ ਜਾਂਦੀਆਂ ਹਨ ਲੋਕਾਂ 'ਚ ਧਰਮ ਦੇ ਨਾਮ ਦਾ ਜਹਿਰ ਭਰਿਆ ਜਾ ਰਿਹਾ ਹੈ। ਧਰਮ ਦੇ ਨਾਂ 'ਤੇ ਕਈ ਵਾਰ ਤਾਂ ਭੀੜ ਲੋਕਾਂ ਦੀ ਜਾਨ ਤੱਕ ਲੈ ਬੈਠਦੀ ਹੈ। ਪਰ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਗਾਂ ਜੋ ਡੂੰਘੇ ਟੋਏ 'ਚ ਡਿੱਗ ਗਈ ਸੀ। ਉਸ ਨੂੰ ਮੁਸਲਿਮ ਭਾਈਚਾਰੇ ਵੱਲੋਂ ਟੋਏ ਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ।
ਜਦੋਂ ਦੇਸ਼ 'ਚ ਗਾਂ ਦੇ ਨਾਂਅ 'ਤੇ ਲੜਨ ਵਾਲੇ ਗਾਂ ਨੂੰ ਬਚਾਉਣ ਲਈ ਹੋਏ ਇੱਕਠੇ
ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਅਤੇ ਸਿੱਖ ਭਾਈਚਾਰੇ ਨੇ ਮਿਲਕੇ ਡੂੰਘੇ ਟੋਏ 'ਚ ਡਿੱਗੀ ਗਾਂ ਦੀ ਜਾਨ ਬਚਾਈ ਹੈ ਅਤੇ ਪ੍ਰਸ਼ਾਸਨ ਤੋਂ ਕੀਤੀ ਮੰਗ ਕਿ ਆਵਾਰਾ ਪਸ਼ੂਆਂ ਲਈ ਸਰਕਾਰ ਕਰੇ ਕੋਈ ਢੁਕਵਾਂ ਪ੍ਰਬੰਧ। ਤਾਂ ਜੋ ਸੜਕ ਹਾਦਸਿਆਂ ਦੇ ਨਾਲ-ਨਾਲ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਗਾਂ ਦੀ ਜਾਨ ਬਚਾਉਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਹਰ ਇੱਕ ਧਰਮ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਹਿੰਦੂ ਭਾਈਚਾਰੇ ਵਿੱਚ ਗਾਂ ਨੂੰ ਵੱਡਾ ਦਰਜਾ ਦਿੱਤਾ ਜਾਂਦਾ ਹੈ। ਜਿਸਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਡੂੰਘੇ ਟੋਏ ਚੋਂ ਫਸੀ ਗਾਂ ਨੂੰ ਕੱਢ ਕੇ ਉਸ ਦੀ ਜਾਨ ਬਚਾਈ ਗਈ ਹੈ ਅਤੇ ਗਊਸ਼ਾਲਾ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ।
ਮਲੇਰਕੋਟਲਾ ਦੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਧਰਮ ਜਾਤ ਤੋਂ ਉੱਚੇ ਉੱਠ ਕੇ ਆਪਸੀ ਭਾਈਚਾਰ ਦੀ ਸਾਂਝ ਵਧਾ ਕੇ ਰਹਿੰਦੇ ਹਨ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਸੜਕਾਂ ਤੇ ਫਿਰ ਰਹੇ ਅਵਾਰਾ ਪਸ਼ੂਆਂ ਤੇ ਨਕੇਲ ਪਉਣ ਲਈ ਕੋਈ ਢੁਕਵਾਂ ਪ੍ਰਬੰਧ ਕਰੇ। ਤਾਂ ਤੋਂ ਇਨ੍ਹਾਂ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ।